Hariom soler solutions

Hariom soler solutions सभी प्रकार के सोलर लगाएं total solar solution

10 kw abohar
13/10/2021

10 kw abohar

13/08/2021

3 hp by hariom solar sitto

07/07/2021
ਅਸਮਾਨੀ ਬਿਜਲੀ  ਕੀ, ਕਿਵੇਂ, ਕਿਉਂ ਅਸਮਾਨੀ ਬਿਜਲੀ ਦਾ ਡਿੱਗਣਾ ਸਾਡੇ ਵਾਤਾਵਰਨ ਵਿੱਚ ਘਟਣ ਵਾਲੀ ਇੱਕ ਬਹੁਤ ਹੀ ਖ਼ਤਰਨਾਕ ਘਟਨਾ ਹੈ।  ਜੋ ਕੇ ਅਕਸਰ ...
30/06/2021

ਅਸਮਾਨੀ ਬਿਜਲੀ ਕੀ, ਕਿਵੇਂ, ਕਿਉਂ
ਅਸਮਾਨੀ ਬਿਜਲੀ ਦਾ ਡਿੱਗਣਾ ਸਾਡੇ ਵਾਤਾਵਰਨ ਵਿੱਚ ਘਟਣ ਵਾਲੀ ਇੱਕ ਬਹੁਤ ਹੀ ਖ਼ਤਰਨਾਕ ਘਟਨਾ ਹੈ। ਜੋ ਕੇ ਅਕਸਰ ਸਾਡੇ ਆਸ ਪਾਸ ਵਿਚ ਕਈ ਵਾਰ ਨੁਕਸਾਨ ਦਾ ਕਾਰਨ ਬਣਦੀ ਹੈ। ਅਸੀਂ ਆਪਣੇ ਆਸ ਪਾਸ ਅਸਮਾਨੀ ਬਿਜਲੀ ਨਾਲ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਬਾਰੇ ਅਕਸਰ ਖ਼ਬਰਾਂ ਪੜ੍ਹਦੇ ਰਹਿੰਦੇ ਹਾਂ। ਬਰਸਾਤਾਂ ਦੀ ਰੁੱਤ ਵਿੱਚ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਹਨ। ਤੇ ਕਈ ਵਾਰ ਤਾਂ ਬਹੁਤ ਵੱਡੇ ਨੁਕਸਾਨ ਦਾ ਕਾਰਨ ਬਣਦੀਆਂ ਹਨ । ਸੰਘਣੇ ਜੰਗਲਾਂ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਅੱਗ ਲੱਗ ਜਾਂਦੀ ਹੈ ਅਤੇ ਕਈ ਵਾਰ ਸਮੂਹਿਕ ਜਾਨੀ ਨੁਕਸਾਨ ਦਾ ਕਾਰਨ ਵੀ ਬਣਦੀ ਹੈ।
ਅਸਮਾਨੀ ਬਿਜਲੀ ਕਿਵੇਂ ਬਣਦੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ? ਅੱਜ ਅਸੀਂ ਇਸ ਨੂੰ ਸਾਧਾਰਨ ਸ਼ਬਦਾਂ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ।
ਅਸੀਂ ਕਈ ਵਾਰ ਦੇਖਿਆ ਹੈ ਕਿ ਜਦੋਂ ਅਸੀਂ ਕਿਸੇ ਰਬੜ ਜਾਂ ਪਲਾਸਟਿਕ ਨੂੰ ਕਿਸੇ ਚੀਜ਼ ਨਾਲ ਰਗੜਦੇ ਹਾਂ ਤਾਂ ਇਹ ਕੁਝ ਚੀਜ਼ਾਂ ਨੂੰ ਆਪਣੇ ਵੱਲ ਆਕਰਸ਼ਤ ਕਰਨ ਲੱਗਦਾ ਹੈ। ਉਦਾਹਰਨ ਦੇ ਤੌਰ ਤੇ ਜੇਕਰ ਤੁਸੀਂ ਹਵਾ ਦੇ ਭਰੇ ਹੋਏ ਗੁਬਾਰੇ ਨੂੰ ਕਿਸੇ ਕੱਪੜੇ ਨਾਲ ਰਗੜ ਕੇ ਉਸ ਨੂੰ ਆਪਣੇ ਸਰੀਰ ਦੇ ਵਾਲਾਂ ਵਾਲੇ ਹਿੱਸੇ ਦੇ ਨੇੜੇ ਲੈ ਕੇ ਜਾਓਗੇ ਤਾਂ ਇਹ ਤੁਹਾਡੇ ਵਾਲਾਂ ਨੂੰ ਆਪਣੇ ਵੱਲ ਖਿੱਚੇਗਾ। ਇਸ ਨੂੰ ਤਕਨੀਕੀ ਭਾਸ਼ਾ ਵਿੱਚ ਸਟੈਟਿਕ ਐਨਰਜੀ ਕਹਿੰਦੇ ਹਨ। ਹੁਣ ਇਸ ਗੁਬਾਰੇ ਨੂੰ ਧਰਤੀ ਨਾਲ ਛੁਹਾ ਦਿਓ ਅਤੇ ਦੁਬਾਰਾ ਆਪਣੇ ਵਾਲਾਂ ਵੱਲ ਲੈ ਕੇ ਜਾਓ । ਇਹ ਤੁਹਾਡੇ ਵਾਲਾਂ ਨੂੰ ਨਹੀਂ ਖਿੱਚੇਗਾ। ਅਸਲ ਵਿੱਚ ਇਹ ਡਿਸਚਾਰਜ ਹੋ ਚੁੱਕਿਆ ਹੈ। ਦੂਜੀ ਉਦਾਹਰਣ ਜਦੋਂ ਅਸੀਂ ਕਿਸੇ ਪਲਾਸਟਿਕ ਦੀ ਕੁਰਸੀ ਉੱਪਰ ਕਿਸੇ ਇਨਸਾਨ ਨੂੰ ਬਿਠਾ ਕੇ ਕੁਰਸੀ ਨੂੰ ਕਿਸੇ ਕੱਪੜੇ ਨਾਲ ਰਗੜਦੇ ਹਾਂ ਉਹ ਆਦਮੀ ਚਾਰਜ ਹੋ ਜਾਂਦਾ ਹੈ। ਜਦੋਂ ਅਸੀਂ ਉਸ ਨੂੰ ਛੂੰਹਦੇ ਹਾਂ ਤਾਂ ਸਾਨੂੰ ਝਟਕਾ ਲੱਗਦਾ ਹੈ। ਇਹ ਵੀ ਇੱਕ ਤਰ੍ਹਾਂ ਨਾਲ ਸਟੈਟਿਕ ਐਨਰਜੀ ਦੀ ਉਦਾਹਰਨ ਹੈ।
ਸਾਡੇ ਅਸਮਾਨ ਵਿੱਚ ਜੋ ਨਿੱਕੇ ਵੱਡੇ ਬੱਦਲ ਘੁੰਮ ਰਹੇ ਹਨ ਉਨ੍ਹਾਂ ਵਿੱਚ ਵੱਡੀ ਮਾਤਰਾ ਵਿੱਚ ਨਮੀ ਅਤੇ ਬਰਫ਼ ਦੇ ਕਣ ਹੁੰਦੇ ਹਨ। ਇਨ੍ਹਾਂ ਕਣਾਂ ਨੂੰ ਜਦੋਂ ਗਤੀ ਅਤੇ ਰਗੜ ਮਿਲਦੀ ਹੈ ਤਾਂ ਇਹ ਚਾਰਜ ਹੋ ਜਾਂਦੇ ਹਨ । ਅਸਲ ਵਿਚ ਇਹ ਛੋਟੇ ਛੋਟੇ ਕਣ ਇਕ ਬੈਟਰੀ ਦੇ ਸੈੱਲ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਸਾਰੇ ਕਣ ਮਿਲ ਕੇ ਇਕ ਬਹੁਤ ਵੱਡੀ ਬੈਟਰੀ ਵਾਂਗ ਵਿਹਾਰ ਕਰਦੇ ਹਨ। ਸਾਧਾਰਨ ਸ਼ਬਦਾਂ ਵਿੱਚ ਇੱਕ ਬੱਦਲ ਇੱਕ ਫੁੱਲ ਚਾਰਜ ਬੈਟਰੀ ਦੀ ਤਰ੍ਹਾਂ ਹੁੰਦਾ ਹੈ। ਜਿਸ ਦੇ ਦੋ ਧਰੁਵ ਨੈਗੇਟਿਵ ਅਤੇ ਪਾਜਿਟਿਵ ਹੁੰਦੇ ਹਨ। ਇਸ ਵਿਚ ਸਟੋਰ ਬਿਜਲੀ ਊਰਜਾ ਬਹੁਤ ਹੀ ਉੱਚ ਵੋਲਟੇਜ ਹੁੰਦੀ ਹੈ। ਇਹ ਕੁਝ ਕਰੋੜ ਵੋਲਟੇਜ ਤਕ ਹੋ ਸਕਦੀ ਹੈ। ਹੁਣ ਜਦੋਂ ਇਹ ਫੁੱਲ ਚਾਰਜ ਬੱਦਲ ਹਵਾ ਵਿੱਚ ਇੱਧਰ ਉੱਧਰ ਤੈਰਦੇ ਹਨ ਤਾਂ ਅਕਸਰ ਇਕ ਦੂਸਰੇ ਨਾਲ ਟਕਰਾ ਜਾਂਦੇ ਹਨ। ਸਾਨੂੰ ਪਤਾ ਹੈ ਕਿ ਬੈਟਰੀ ਦੇ ਨੈਗੇਟਿਵ ਅਤੇ ਪੋਜੀਟਿਵ ਧਰੁਵ ਜਦੋਂ ਇੱਕ ਦੂਸਰੇ ਨਾਲ ਟਕਰਾਉਂਦੇ ਹਨ ਤਾਂ ਸਪਾਰਕਿੰਗ ਹੁੰਦੀ। ਬਿਲਕੁਲ ਉਸੇ ਤਰ੍ਹਾਂ ਹੀ ਇਨ੍ਹਾਂ ਬੱਦਲਾਂ ਦੇ ਅਸਮਾਨ ਵਿੱਚ ਟਕਰਾਉਣ ਨਾਲ ਬਿਜਲੀ ਚਮਕਦੀ ਹੈ। ਅਸਲ ਵਿੱਚ ਬਿਜਲੀ ਦਾ ਚਮਕਣਾ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਇੱਕੋ ਬੱਦਲ ਦੇ ਅੰਦਰਲੇ ਚਾਰਜ ਕਣਾਂ ਦੇ ਆਪਸ ਵਿਚ ਟਕਰਾਉਣ ਨਾਲ ਜੋ ਚਮਕ ਪੈਦਾ ਹੁੰਦੀ ਹੈ ਇਹ ਬਹੁਤ ਥੋੜ੍ਹੀ ਮਾਤਰਾ ਵਿੱਚ ਹੁੰਦੀ ਹੈ। ਦੂਸਰਾ ਜਦੋਂ ਦੋ ਵੱਡੇ ਬਾਦਲ ਆਪਸ ਵਿੱਚ ਟਕਰਾਉਂਦੇ ਹਨ। ਇਹ ਬਹੁਤ ਭਾਰੀ ਮਾਤਰਾ ਵਿੱਚ ਹੁੰਦੀ ਹੈ ਤੇ ਆਵਾਜ਼ ਪੈਦਾ ਕਰਦੀ ਹੈ। ਤੀਸਰਾ ਜਦੋਂ ਇਹ ਚਾਰਜ ਬੱਦਲ ਧਰਤੀ ਦੇ ਨਜ਼ਦੀਕ ਹੁੰਦੇ ਹਨ ਅਤੇ ਹਵਾ ਵਿੱਚ ਬੇਹੱਦ ਨਮੀ ਹੋਣ ਕਰਕੇ ਇਹ ਚਾਰਜ ਧਰਤੀ ਵੱਲ ਆਉਂਦਾ ਹੈ ਤਾਂ ਇਹ ਬਹੁਤ ਜ਼ਿਆਦਾ ਚਮਕ ਅਤੇ ਆਵਾਜ਼ ਨਾਲ ਧਰਤੀ ਨਾਲ ਟਕਰਾਉਂਦਾ ਹੈ। ਇਕ ਪੂਰੀ ਤਰ੍ਹਾਂ ਚਾਰਜ ਬੱਦਲ ਲਈ ਧਰਤੀ ਇੱਕ ਨੈਗਟਿਵ ਧਰੁਵ ਦਾ ਰੋਲ ਅਦਾ ਕਰਦੀ ਹੈ ਅਤੇ ਚਾਰਜ ਬੱਦਲ ਵਿਚ ਸਟੋਰ ਬਿਜਲੀ ਊਰਜਾ ਧਰਤੀ ਵਿੱਚ ਸਮਾ ਜਾਂਦੀ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਇਹ ਬਹੁਤ ਨੁਕਸਾਨ ਕਰਦੀ ਹੈ। ਕਿਉਂਕਿ ਇਹ ਬਹੁਤ ਉੱਚ ਵੋਲਟੇਜ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਕਰੰਟ ਵੀ ਪੈਦਾ ਕਰਦੀ ਹੈ। ਜਿਨ੍ਹਾਂ ਦੋਸਤਾਂ ਨੇ 415v/11000v ਦੇ ਫਲੈਸ਼ ਸਪਾਰਕ ਹੁੰਦੇ ਦੇਖੇ ਹਨ। ਉਹ ਦੋਸਤ ਆਸਾਨੀ ਨਾਲ ਸਮਝ ਸਕਦੇ ਹਨ ਕਿ ਜਦੋਂ ਕਈ ਕਰੋੜ ਵੋਲਟੇਜ ਸਿੱਧੀ ਧਰਤੀ ਨਾਲ ਟਕਰਾਵੇਗੀ ਤਾਂ ਕਿੰਨੀ ਊਰਜਾ ਅਤੇ ਕਰੰਟ ਪੈਦਾ ਹੋਵੇਗਾ। ਹੁਣ ਜਦੋਂ ਇਹ ਉੱਚ ਵੋਲਟੇਜ ਬਿਜਲੀ ਤਰੰਗ ਧਰਤੀ ਵੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਉੱਚੀਆਂ ਚੀਜ਼ਾਂ ਦੇ ਸੰਪਰਕ ਵਿੱਚ ਆਉਂਦੀ ਹੈ। ਉੱਚੀਆਂ ਇਮਾਰਤਾਂ, ਉੱਚੇ ਟਾਵਰ ਅਤੇ ਉੱਚੇ ਦਰੱਖਤ ਅਕਸਰ ਇਸ ਦੀ ਮਾਰ ਹੇਠ ਆ ਕੇ ਨੁਕਸਾਨੇ ਜਾਂਦੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਿਜਲੀ ਨੂੰ ਗੁਜ਼ਰਨ ਲਈ ਵਧੀਆ ਸੁਚਾਲਕ ਦੀ ਲੋੜ ਪੈਂਦੀ ਹੈ ਤਾਂ ਅਕਸਰ ਉੱਚੀਆਂ ਇਮਾਰਤਾਂ ਅਤੇ ਉੱਚੇ ਟਾਵਰਾਂ ਉੱਪਰ ਅਸਮਾਨੀ ਬਿਜਲੀ ਤੋਂ ਬਚਾਉਣ ਲਈ ਇਸ ਵਾਸਤੇ ਖ਼ਾਸ ਪ੍ਰਬੰਧ ਕੀਤੇ ਜਾਂਦੇ ਹਨ। ਇਸ ਪ੍ਰਬੰਧ ਅਧੀਨ ਮਜ਼ਬੂਤ ਅਰਥਿੰਗ ਪ੍ਰਣਾਲੀ ਸਥਾਪਤ ਕੀਤੀ ਜਾਂਦੀ ਹੈ ਅਤੇ ਇਸ ਨੂੰ ਇਮਾਰਤ ਦੇ ਸਭ ਤੋਂ ਉੱਚੇ ਥਾਂ ਤੇ ਲਗਾਇਆ ਜਾਂਦਾ ਹੈ। ਵੱਡੀਆਂ ਇਮਾਰਤਾਂ ਅਤੇ ਵੱਡੇ ਢਾਂਚਿਆਂ ਉੱਪਰ ਇਕ ਤੋਂ ਵੱਧ ਥਾਵਾਂ ਤੇ ਇਹ ਪ੍ਰਬੰਧ ਕੀਤੇ ਜਾਂਦੇ ਹਨ। ਇਸ ਪ੍ਰਬੰਧ ਅਧੀਨ ਇਮਾਰਤ ਜਾਂ ਢਾਂਚੇ ਦੇ ਨਜ਼ਦੀਕ ਧਰਤੀ ਵਿਚ ਮਜ਼ਬੂਤ ਅਰਥ ਪਿੱਟਾਂ, ਜਿਸ ਵਿੱਚ ਜਿਸਤੀ ਜਾਂ ਤਾਂਬੇ ਦੀਆਂ ਪਲੇਟਾਂ ਪਾ ਕੇ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਜਿਸ ਦੇ ਅਰਥ ਰਜਿਸਟੈਂਸ ਵੈਲਿਊ 1ਓਹਮ ਤੋਂ ਘੱਟ ਹੋਣੀ ਚਾਹੀਦੀ ਹੈ। ਘੱਟ ਤੋਂ ਘੱਟ ਦੋ ਅਰਥ ਪਿੱਟ ਜ਼ਰੂਰੀ ਹਨ ਤਾਂ ਕਿ ਕਿਸੇ ਇੱਕ ਪਿੱਟ ਦੇ ਫੇਲ੍ਹ ਹੋਣ ਸਮੇਂ ਨੁਕਸਾਨ ਨਾ ਹੋਵੇ। ਜ਼ਰੂਰਤ ਅਨੁਸਾਰ ਅਰਥ ਪਿੱਟਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਇਨ੍ਹਾਂ ਅਰਥ ਪਿੱਟਾਂ ਦੀ ਸਮਰੱਥਾ ਵਧਾਉਣ ਖਾਤਰ ਸਾਰੀਆਂ ਅਰਥ ਪਿੱਟਾਂ ਨੂੰ ਆਪਸ ਵਿੱਚ ਜੋੜਿਆ ਵੀ ਜਾ ਸਕਦਾ ਹੈ। ਅਤੇ ਸਮੇਂ ਸਮੇਂ ਤੇ ਇਨ੍ਹਾਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਅਰਥ ਪਿੱਟਾਂ ਦੇ ਕੁਨੈਕਸ਼ਨ ਵਧੀਆ ਤਰੀਕੇ ਨਾਲ ਕੀਤੇ ਜਾਣੇ ਚਾਹੀਦੇ ਹਨ ਤਾਂ ਬਿਜਲੀ ਡਿੱਗਣ ਦੇ ਸਮੇਂ ਇਹ ਪੂਰੀ ਤਰ੍ਹਾਂ ਕੰਮ ਕਰਨ। ਇਕ ਵਧੀਆ ਅਰਥ ਸਿਸਟਮ ਦੀ ਵੈਲਿਊ ਇਕ ਓਮ ਤੋਂ ਘੱਟ ਹੋਣੀ ਚਾਹੀਦੀ ਹੈ। ਸਮੇਂ ਸਮੇਂ ਤੇ ਇਨ੍ਹਾਂ ਅਰਥ ਪਿੱਟਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜ਼ਰੂਰਤ ਪੈਣ ਤੇ ਇਸ ਵਿੱਚ ਨਮੀ ਬਣਾਈ ਰੱਖਣ ਲਈ ਸਧਾਰਨ ਪਾਣੀ ਜਾਂ ਨਮਕ ਵਾਲਾ ਪਾਣੀ ਪਾਇਆ ਜਾਣਾ ਚਾਹੀਦਾ ਹੈ। ਤਾਂ ਕਿ ਕਿਸੇ ਵੀ ਆਪਾਤਕਾਲੀਨ ਸਥਿਤੀ ਵਿੱਚ ਇਹ ਅਰਥ ਪਿੱਟਾਂ ਪੂਰੀ ਤਰ੍ਹਾਂ ਸੁਰੱਖਿਆ ਦੇ ਸਕਣ ਦੇ ਕਾਬਲ ਹੋਣ।
ਹੁਣ ਗੱਲ ਕਰਦੇ ਹਨ ਨਿੱਜੀ ਸੁਰੱਖਿਆ ਦੀ। ਖ਼ਰਾਬ ਮੌਸਮ, ਮੀਂਹ, ਹਨੇਰੀ ਝੱਖੜ ਆਉਣ ਸਮੇਂ ਕਿਤੇ ਵੀ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਅਸੀਂ ਜਾਣਦੇ ਹਾਂ ਕਿ ਅਜਿਹੇ ਮੌਸਮ ਵਿਚ ਹਾਦਸੇ ਹੋਣ ਦੇ ਖ਼ਤਰੇ ਜਿਆਦਾ ਹੁੰਦੇ ਹਨ। ਪਰ ਜੇਕਰ ਅਸੀਂ ਕਿਸੇ ਖ਼ਰਾਬ ਮੌਸਮ ਵਿੱਚ ਕਿਸੇ ਅਜਿਹੀ ਥਾਂ ਤੇ ਫਸ ਜਾਈਏ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ। ਅਸਮਾਨੀ ਬਿਜਲੀ ਤੋਂ ਬਚਣ ਲਈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉੱਚੀਆਂ ਚੀਜ਼ਾਂ ਉਪਰ ਅਸਮਾਨੀ ਬਿਜਲੀ ਸਭ ਤੋਂ ਜ਼ਿਆਦਾ ਮਾਰ ਕਰਦੀ ਹੈ। ਇਸ ਕਰਕੇ ਸਾਨੂੰ ਖੁੱਲ੍ਹੀਆਂ ਥਾਵਾਂ ਤੇ ਕਿਸੇ ਵੀ ਉੱਚੀ ਚੀਜ਼ ਜਿਵੇਂ ਖੰਭਾ, ਟਾਵਰ, ਬਿਜਲਈ ਲਾਈਨ, ਦਰੱਖ਼ਤ ਜਾਂ ਕਿਸੇ ਇਮਾਰਤ ਦੇ ਨਜ਼ਦੀਕ ਨਹੀਂ ਖੜ੍ਹੇ ਹੋਣਾ ਚਾਹੀਦਾ। ਜੇਕਰ ਸੰਭਵ ਹੋਵੇ ਤਾਂ ਸਾਨੂੰ ਕਿਸੇ ਮਜ਼ਬੂਤ ਇਮਾਰਤ ਦੇ ਅੰਦਰ ਸ਼ਰਨ ਲੈ ਲੈਣੀ ਚਾਹੀਦੀ ਹੈ। ਕਿਉਂਕਿ ਖੁੱਲ੍ਹੇ ਥਾਵਾਂ ਤੇ ਬਿਜਲੀ ਡਿੱਗਣ ਨਾਲ ਨੁਕਸਾਨ ਹੋਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ।
ਦੂਸਰਾ ਤੱਥ ਜੇਕਰ ਤੁਸੀਂ ਕਿਸੇ ਵਾਹਨ ਵਿੱਚ ਸਫਰ ਕਰ ਰਹੇ ਹੋ ਤਾਂ ਆਪਣੇ ਵਾਹਨ ਨੂੰ ਕਿਸੇ ਖਾਲੀ ਜਗ੍ਹਾ ਤੇ ਖੜ੍ਹਾ ਕਰਕੇ ਜਿੱਥੇ ਨੇੜੇ ਕੋਈ ਉਚਾਈ ਵਾਲੀ ਚੀਜ਼ ਨਾ ਹੋਵੇ ਸ਼ੀਸ਼ੇ ਬੰਦ ਕਰਕੇ ਕਰ ਲੈਣੇ ਚਾਹੀਦੇ ਹਨ। ਕਿਉਂਕਿ ਬੰਦ ਵਾਹਨ ਖੁੱਲ੍ਹੇ ਵਾਹਨ ਨਾਲੋਂ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਦਾ ਹੈ। ਤੀਸਰਾ ਤੱਥ ਜੇਕਰ ਤੁਹਾਡੇ ਕੋਲ ਸ਼ਰਨ ਲੈਣ ਲਈ ਕੋਈ ਵੀ ਢੁਕਵੀਂ ਥਾਂ ਨਹੀਂ ਤਾਂ ਬਿਲਕੁਲ ਖੁੱਲ੍ਹੇ ਥਾਂ ਵਿੱਚ ਪੈਰਾਂ ਨੂੰ ਜੋੜ ਕੇ ਸਿਰ ਨੀਵਾਂ ਕਰਕੇ ਬੈਠ ਜਾਓ। ਇਸ ਨਾਲ ਤੁਸੀਂ ਘੱਟ ਤੋਂ ਘੱਟ ਬਿਜਲੀ ਡਿੱਗਣ ਦੇ ਖ਼ਤਰੇ ਤੋਂ ਬਚ ਸਕਦੇ ਹੋ।
ਚੌਥਾ ਖਰਾਬ ਮੌਸਮ ਜਦੋਂ ਬਿਜਲੀ ਲਿਸ਼ਕ ਰਹੀ ਹੋਵੇ ਤਾਂ ਕਿਸੇ ਵੀ ਬਿਜਲੀ ਨਾਲ ਚੱਲਣ ਵਾਲੇ ਉਪਕਰਨ ਨਾਲ ਕੰਮ ਨਾ ਕਰੋ। ਕਿਉਂਕਿ ਲਾਈਨਾਂ ਉੱਪਰ ਬਿਜਲੀ ਡਿੱਗਣ ਕਾਰਨ ਵੱਧ ਵੋਲਟੇਜ ਆ ਸਕਦੀ ਹੈ ਅਤੇ ਇਸ ਨਾਲ ਤੁਹਾਡਾ ਉਪਕਰਨ ਕਰੰਟ ਮਾਰ ਸਕਦਾ ਹੈ। ਜੇ ਸੰਭਵ ਹੋਵੇ ਤਾਂ ਆਪਣੇ ਘਰ ਅਤੇ ਸੰਸਥਾਨ ਦੇ ਵਾਧੂ ਬਿਜਲੀ ਉਪਕਰਨ ਬੰਦ ਕਰ ਦਿੱਓ।
ਸਾਡੇ ਸਮਾਜ ਵਿੱਚ ਅਸਮਾਨੀ ਬਿਜਲੀ ਨਾਲ ਜੁੜੀਆਂ ਕੁਝ ਅਜੀਬ ਮਿੱਥਾਂ ਵੀ ਹਨ।
ਕੁਝ ਧਾਰਮਿਕ ਵਿਸ਼ਵਾਸਾਂ ਅਨੁਸਾਰ ਇਹ ਕਿਹਾ ਜਾਂਦਾ ਹੈ ਕਿ ਅਸਮਾਨੀ ਬਿਜਲੀ ਮਾਮਾ ਭਾਣਜਾ ਇਕੱਠੇ ਹੋਣ ਤੇ ਡਿੱਗਦੀ ਹੈ। ਇਹ ਝੂਠ ।
ਅਸਮਾਨੀ ਬਿਜਲੀ ਕਾਲ਼ੇ ਰੰਗ ਉੱਪਰ ਜ਼ਿਆਦਾ ਡਿੱਗਦੀ ਹੈਹ ਐਸਾ ਕੋਈ ਵਿਗਿਆਨਕ ਤੱਥ ਨਹੀਂ ਹੈ ।
ਅਸਮਾਨੀ ਬਿਜਲੀ ਸੱਪ ਉਪਰ ਡਿੱਗਦੀ ਹੈ। ਇਹ ਝੂਠ ਹੈ।
ਅਸਮਾਨੀ ਬਿਜਲੀ ਜਿੱਥੇ ਇੱਕ ਵਾਰ ਡਿੱਗ ਜਾਵੇ ਦੁਬਾਰਾ ਨਹੀਂ ਡਿਗਦੀ ਇਹ ਗੱਲ ਵੀ ਝੂਠ ਹੈ। ਵਿਸ਼ਵ ਵਿੱਚ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਵਾਰ ਵਾਰ ਬਿਜਲੀ ਡਿੱਗੀ ਹੈ। ਕੀਤੀਆਂ ਖਾਸ ਤੌਰ ਤੇ ਉੱਚੀਆਂ ਇਮਾਰਤਾਂ ਜਿੱਥੇ ਇੱਕ ਦਿਨ ਵਿੱਚ ਕਈ ਕਈ ਵਾਰ ਬਿਜਲੀ ਡਿੱਗ ਜਾਂਦੀ ਹੈ।

21/06/2021

Our first 100 kva plant going to ready soon

19/06/2021

100केवीए ऑन ग्रिड प्लांट इंस्टालेशन इन प्रोग्रेश

17/06/2021

Address

Abohar

Telephone

+919069429000

Website

Alerts

Be the first to know and let us send you an email when Hariom soler solutions posts news and promotions. Your email address will not be used for any other purpose, and you can unsubscribe at any time.

Contact The Business

Send a message to Hariom soler solutions:

Share