Batala property and car sale purchase

Batala property and car sale purchase This page is to help bataliAns for sale purchase of their vehicles as well as properties....

“ਓਇ ਤੁਸੀਂ ਗੁਰੂ ਘਰ ਆਏ ਜੇ! ਕੋਈ ਚੱਜ ਦਾ ਗਾਣਾ ਲਾ ਲਓ,” ਉਸ ਨੇ ਸਿਰਫ਼ ਇੰਨਾ ਕਿਹਾ ਸੀ ਤੇ ਗੁਰੂ ਘਰ ਆਇਆਂ ਨੇ ਉਸ ਨੂੰ ਗੁਰੂ ਕੋਲ ਪਹੁੰਚਾ ਦਿੱਤ...
07/03/2023

“ਓਇ ਤੁਸੀਂ ਗੁਰੂ ਘਰ ਆਏ ਜੇ! ਕੋਈ ਚੱਜ ਦਾ ਗਾਣਾ ਲਾ ਲਓ,” ਉਸ ਨੇ ਸਿਰਫ਼ ਇੰਨਾ ਕਿਹਾ ਸੀ ਤੇ ਗੁਰੂ ਘਰ ਆਇਆਂ ਨੇ ਉਸ ਨੂੰ ਗੁਰੂ ਕੋਲ ਪਹੁੰਚਾ ਦਿੱਤਾ।

ਤੁਸੀਂ ਕਿਸੇ ਨੂੰ ਧਾਰਮਿਕਤਾ ਦੇ ਚਿੰਨ੍ਹ ਦੇ ਸਕਦੇ ਹੋ। ਬਾਣਾ ਪੁਆ ਤੇ ਬਾਣੀ ਰਟਾ ਸਕਦੇ ਹੋ। ਧਰਮ ਸਥਾਨਾਂ ਅੰਦਰ ਵਾੜ ਸਕਦੇ ਹੋ। ਪਰ ਉਸ ਨੂੰ ਅਧਿਆਤਮਿਕਤਾ ਨਹੀਂ ਸਿਖਾ ਸਕਦੇ। ਬਾਣੇ ਨਾਲ ਜੁੜੀ ਜ਼ਿੰਮੇਵਾਰੀ ਨਹੀਂ ਸਮਝਾ ਸਕਦੇ, ਬਾਣੀ ਦਾ ਮਹੱਤਵ ਤਾਂ ਬਹੁਤ ਦੂਰ ਦੀ ਗੱਲ ਹੈ। ਨਹੀਂ ਦੱਸ ਸਕਦੇ ਕਿ ਧਰਮ ਸਥਾਨਾਂ ਦਾ ਧਰਮ ਨਾਲ ਕੀ ਰਿਸ਼ਤਾ ਹੈ। ਧਰਮ ਸ਼ੁਰੂ ਹੀ ਉੱਥੋਂ ਹੁੰਦਾ ਹੈ, ਜਿੱਥੇ ਸਾਰੇ ਚਿੰਨ੍ਹ ਖਤਮ ਹੋ ਜਾਂਦੇ ਹਨ। ਬਾਹਰੀ ਕੰਧਾਂ ਪਿੱਛੇ ਰਹਿ ਜਾਂਦੀਆਂ ਹਨ।

ਤੁਹਾਨੂੰ ਗ਼ੁੱਸਾ ਹੈ, ਕਾਮਰੇਡ ਸਿੱਖਾਂ ਨੂੰ ਨਿੰਦਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਮੌਕੇ ਦੇਣ ਦੇ ਮੌਕੇ ਲਗਾਤਾਰ ਵੱਧਦੇ ਜਾ ਰਹੇ ਨੇ?

ਸਵਾ ਲੱਖ ਨਾਲ ਇਕੱਲੇ ਲੜਨ ਦਾ ਦਾਅਵਾ ਕਰਨ ਵਾਲੀ ਕੌਮ ਭੀੜ ਬਣਦੀ ਜਾ ਰਹੀ ਹੈ। ਇਹ ਕਾਮਰੇਡਾਂ ਦੇ ਨਹੀਂ, ਤੁਹਾਡੇ ਵਿਚਾਰਨ ਵਾਲਾ ਮੁੱਦਾ ਹੈ। ਕਿਸੇ ਹੋਰ ਨੂੰ ਨਹੀਂ, ਤੁਹਾਨੂੰ ਇਸ ਗੱਲ ਦਾ ਫਿਕਰ ਹੋਣਾ ਚਾਹੀਦਾ ਹੈ।

ਤੁਹਾਨੂੰ ਡਰ ਲੱਗਣਾ ਚਾਹੀਦਾ ਹੈ ਕਿ ਤੁਹਾਨੂੰ ਜ਼ਬਰਦਸਤੀ ਫੜਾਏ ਜਾ ਰਹੇ ਹੋਛੇ ਤੇ ਫੁਕਰੇ ਨਾਇਕ ਤੁਹਾਨੂੰ ਖਲਨਾਇਕ ਬਣਾ ਰਹੇ ਹਨ।

ਇੱਕ ਦਰਸ਼ਨੀ ਤੇ ਸਿਦਕੀ ਸਿੱਖ ਗੱਭਰੂ ਦੀ ਇਸ ਤਰ੍ਹਾਂ ਹੱਤਿਆ ਦਿਲ ਕੰਬਾਊ ਘਟਨਾ ਹੈ। ਅਫ਼ਸੋਸ!

01/09/2022
01/09/2022

ਜਿਵੇਂ ਹੁਣ ਲੋਕ ਕਹਿੰਦੇ ਹਨ ਕਿ ਸਾਡਾ ਬੰਦਾ ਵੀ ਕੈਨੇਡਾ ਹੈਗਾ, ਹੋਰ ਦਸਾਂ ਕੁ ਸਾਲਾਂ ਨੂੰ ਲੋਕਾਂ ਕਿਹਾ ਕਰਨਾ ਸਾਡਾ ਬੰਦਾ ਵੀ ਪੰਜਾਬ ਵਿੱਚ ਹੈਗਾ ਇੱਕ ਕੋਈ ਫਿਕਰ ਨਾ ਕਰਿਓ ਉਹ ਤੁਹਾਨੂੰ ਏਅਰਪੋਰਟ ਤੋਂ ਲੈ ਜਾਵੇਗਾ,, ਇਸ ਲਈ ਪਰਦੇਸੀਓ ਮੇਰੇ ਵਰਗੇ ਪੰਜਾਬੀ ਨਾ ਭੁੱਲੋ, ਆਪਣੇ ਭਵਿੱਖ ਲਈ ਸੋਚੋ, ਕਿਉਂਕਿ ਭਵਿੱਖ ਵਿੱਚ ਇਹ ਅਸੀਂ ਹੀ ਹੋਵਾਂਗੇ ਜਿਸ 'ਤੇ ਤੁਸੀਂ ਭਰੋਸਾ ਕਰ ਸਕਦੇ ਹੋ 😀😀…ਇਸ ਲਈ ਸਮੇਂ- ਸਮੇ ਤੇ ਮੈਨੂੰ ਅੱਪਡੇਟੀਡ ਹੋਏ ਯੰਤਰ (ਆਈਫੋਨ, ਆਈਪੈਡ ਆਦਿ) ਭੇਜਦੇ ਰਹਿਆ ਕਰੋ ,ਕਿਤੇ ਅਜਿਹਾ ਨਾ ਹੋਵੇ ਕਿ ਮੈਂ ਤੁਹਾਨੂੰ ਭੁੱਲ ਜਾਵਾ ,ਇਸ ਲਈ ਸਮੇਂ ਸਮੇ ਯਾਦ ਕਰੌਂਦੇ ਰਿਹਾ ਕਰੋ ਤਾਂ ਜੋ ਮੈਂ ਤੁਹਾਨੂੰ ਵੀ ਯਾਦ ਰੱਖਾਂ😃😂😆

ਦੁਬਈ ਦੇ ਸੰਸਥਾਪਕ ਸ਼ੇਖ਼ ਰਾਸ਼ਿਦ ਬਿਨ ਅਲ ਮਕਤੂਮ ਨੂੰ ਜਦੋਂ ਉਨ੍ਹਾਂ ਦੇ ਦੇਸ਼ ਦੇ ਭਵਿੱਖ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਮੇਰ...
12/07/2022

ਦੁਬਈ ਦੇ ਸੰਸਥਾਪਕ ਸ਼ੇਖ਼ ਰਾਸ਼ਿਦ ਬਿਨ ਅਲ ਮਕਤੂਮ ਨੂੰ ਜਦੋਂ ਉਨ੍ਹਾਂ ਦੇ ਦੇਸ਼ ਦੇ ਭਵਿੱਖ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਮੇਰੇ ਦਾਦਾ ਊਠ ਦੀ ਸਵਾਰੀ ਕਰਦੇ ਸਨ, ਮੇਰੇ ਪਿਤਾ ਵੀ ਊਠ ਦੀ ਸਵਾਰੀ ਕਰਦੇ ਸਨ, ਮੈਂ ਮਰਸਡੀਜ਼ ਦੀ ਸਵਾਰੀ ਕਰਦਾ ਹਾਂ, ਮੇਰਾ ਪੁੱਤਰ ਲੈਂਡ ਰੋਵਰ ਦੀ ਸਵਾਰੀ ਕਰਦਾ ਹੈ। ਅਤੇ ਮੇਰਾ ਪੋਤਾ ਲੈਂਡ ਰੋਵਰ ਦੀ ਸਵਾਰੀ ਕਰਨ ਜਾ ਰਿਹਾ ਹੈ ਪਰ ਮੇਰੇ ਪੜਪੋਤੇ ਨੂੰ ਦੁਬਾਰਾ ਊਠ ਦੀ ਸਵਾਰੀ ਕਰਨੀ ਪਵੇਗੀ। ਉਹ ਕਿਉਂ ਉਸਨੇ ਪੁੱਛਿਆ? ਅਤੇ ਉਸਦਾ ਜਵਾਬ ਸੀ, "ਮੁਸ਼ਕਲ ਸਮਾਂ ਤਾਕਤਵਰ ਆਦਮੀ ਪੈਦਾ ਕਰਦਾ , ਤਾਕਤਵਰ ਆਦਮੀ ਆਸਾਨ ਸਮਾਂ ਬਣਾਉਂਦੇ ਹਨ। ਆਸਾਨ ਸਮਾਂ ਕਮਜ਼ੋਰ ਆਦਮੀ ਪੈਦਾ ਕਰਦਾ ਹੈ ਅਤੇ ਕਮਜ਼ੋਰ ਆਦਮੀ ਔਖਾ ਸਮਾਂ ਪੈਦਾ ਕਰਦੇ ਹਨ । ਬਹੁਤ ਸਾਰੇ ਲੋਕ ਇਹ ਗੱਲ ਨਹੀਂ ਸਮਝਣਗੇ, ਪਰ ਤੁਹਾਨੂੰ ਸੂਰਮੇ ਪੈਂਦਾ ਕਰਨੇ ਹੋਣਗੇ, ਮੁਫ਼ਤ ਖਾਣ ਵਾਲ਼ੇ ਨਹੀਂ । ਅਸੀਂ ਮੁਸ਼ਕਲਾਂ ਵੇਖੀਆਂ ਹਨ ਅਤੇ ਬੱਚਿਆਂ ਲਈ ਆਸਾਨੀਆਂ ਪੈਦਾ ਕੀਤੀਆਂ ਹਨ। ਸਾਡੇ ਬੱਚਿਆਂ ਨੇ ਆਸਾਨੀਆਂ ਦੇਖੀਆਂ ਹਨ ਅਤੇ ਉਹ ਮੁਸ਼ਕਲਾਂ ਪੈਦਾ ਕਰ ਰਹੇ ਹਨ।
ਅੱਲਾਹ ਪਾਕ ਨੇ ਇਨਸਾਨ ਨੂੰ ਮਿਹਨਤ ਲਈ ਬਣਾਇਆ ਹੈ ਨਾ ਕਿ ਇਸ ਦੁਨੀਆ ਵਿੱਚ ਮੌਜ ਮਸਤੀ ਕਰਨ ਲਈ।
ਮਿਹਨਤ ਇਨਸਾਨ ਨੂੰ ਮਜ਼ਬੂਤ ​​ਬਣਾਉਂਦੀ ਹੈ,ਅਤੇ ਸੌਖ ਇਨਸਾਨ ਨੂੰ ਬਿਮਾਰ ਕਰ ਦਿੰਦੀ ਹੈ। ਜਿੱਸ ਕੰਮ ਵਿੱਚ ਮਿਹਨਤ ਨਾ ਹੋਵੇ ਉਹ ਨਾ ਕਰੋ।
🙏💪

ਅੱਜ ਖਾਲਸਾ ਕਾਲਜ਼ ਅੰਮ੍ਰਿਤਸਰ ਦੇ ਬਾਹਰ ਦੋ ਵਿਦਿਆਰਥੀਆਂ ਦੇ ਗੁਟਾਂ ਵਿੱਚ ਗੋਲੀ ਚੱਲਣ ਤੋਂ ਬਾਅਦ ਬਟਾਲਾ ਨਿਵਾਸੀ 24 ਸਾਲਾ ਲਵਪ੍ਰੀਤ ਸਿੰਘ ਦੀ ਮੌਤ...
01/06/2022

ਅੱਜ ਖਾਲਸਾ ਕਾਲਜ਼ ਅੰਮ੍ਰਿਤਸਰ ਦੇ ਬਾਹਰ ਦੋ ਵਿਦਿਆਰਥੀਆਂ ਦੇ ਗੁਟਾਂ ਵਿੱਚ ਗੋਲੀ ਚੱਲਣ ਤੋਂ ਬਾਅਦ ਬਟਾਲਾ ਨਿਵਾਸੀ 24 ਸਾਲਾ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ |

12/01/2022

ਿੲਹ ਆਦਮੀ ਗੁਰੂ ਦਾ ਬਾਣਾ ਪਾ ਕੇ ਚੋਰੀਆ ਕਰਦਾ ਹੈ ਜਿਹੜਾ ਵੀ ਵਿਅਕਤੀ ਇਸ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ ਇਨਾਮ ਵਜੋ ਦੋ ਲੱਖ ਰੁਪਏ(200000) ਦਿੱ...
04/01/2022

ਿੲਹ ਆਦਮੀ ਗੁਰੂ ਦਾ ਬਾਣਾ ਪਾ ਕੇ ਚੋਰੀਆ ਕਰਦਾ ਹੈ ਜਿਹੜਾ ਵੀ ਵਿਅਕਤੀ ਇਸ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ ਇਨਾਮ ਵਜੋ ਦੋ ਲੱਖ ਰੁਪਏ(200000) ਦਿੱਤਾ ਜਾਵੇਗਾ ਪਤਾ ਦਸਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ
ਸੰਪਰਕ ਕਰੋ:
9888081852,9888359930

ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਕਿਸੇ ਅੰਗਰੇਜ਼ ਨੂੰ ਇੱਕ ਨਿਹੰਗ ਸਿੰਘ ਟੱਕਰਿਆ ਤਾਂ ਉਹ ਉਸਨੂੰ ਸ਼ਸਤਰ ਪਹਿਨੀ ਦੇਖ ਕੇ ਹੈਰਾਨ ਸੀ ਕਿ ਇਹ ਕਿਸਦ...
20/11/2021

ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਕਿਸੇ ਅੰਗਰੇਜ਼ ਨੂੰ ਇੱਕ ਨਿਹੰਗ ਸਿੰਘ ਟੱਕਰਿਆ ਤਾਂ ਉਹ ਉਸਨੂੰ ਸ਼ਸਤਰ ਪਹਿਨੀ ਦੇਖ ਕੇ ਹੈਰਾਨ ਸੀ ਕਿ ਇਹ ਕਿਸਦੀ ਫੌਜ ਦਾ ਸਿਪਾਹੀ ਹੈ, ਰਾਜ ਤਾਂ ਸਾਡਾ ਹੈ। ਅੰਗਰੇਜ਼ ਨੇ ਸਿੰਘ ਨੂੰ ਪੁੱਛਿਆ ਕਿ ਤੇਰਾ ਮਾਲਕ ਕੌਣ ਹੈ। ਸਿੰਘ ਨੇ ਹੱਥ ਵਿੱਚ ਫੜਿਆ ਨੇਜਾ ਉੱਤੇ ਨੂੰ ਕੀਤਾ, ਭਾਵ ਕਿ ਅਕਾਲ ਪੁਰਖ। ਅੰਗਰੇਜ਼ ਨੇ ਫਿਰ ਪੁੱਛਿਆ ਕਿ ਉੱਤੇ ਨਹੀਂ, ਇਸ ਧਰਤੀ ਉੱਤੇ ਤੇਰਾ ਮਾਲਕ ਕੌਣ ਹੈ। ਸਿੰਘ ਨੇ ਨੇਜਾ ਪੁੱਠਾ ਕਰਕੇ ਧਰਤੀ ਉੱਤੇ ਗੱਡ ਦਿੱਤਾ, ਭਾਵ ਕਿ ਇੱਥੇ ਖ਼ਾਲਸਾ ਖੁਦ ਮਾਲਕ ਹੈ।
ਪ੍ਰੋਫੈਸਰ ਪੂਰਨ ਸਿੰਘ ਲਿਖਦੇ ਹਨ, "ਖ਼ਾਲਸਾ ਅਕਾਲੀ ਹੈ, ਕਾਲ ਤੋਂ ਮੁਕਤ ਹੈ। ਉਸਨੇ ਆਪਣੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ, ਉਸਦੀ ਚੇਤਨਾ ਵਿੱਚੋਂ ਮੌਤ, ਪਾਪ ਅਤੇ ਮੈਂ ਗਾਇਬ ਹੋ ਚੁੱਕੇ ਹਨ।"
ਖਾਲਸਾ ਹੋਵੇ ਖੁਦ ਖੁਦਾ,
ਜਿਮ ਖੂਬੀ ਖੂਬ ਖੁਦਾਇ।

28/08/2021
21/04/2021
ਅੱਜ ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਰਹਿਨੁਮਾਈ ਹੇਠ ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਸਬੰਧ ਵਿੱਚ ਸ਼ਿਵ ਆਡੀਟੋਰੀਅਮ...
11/12/2020

ਅੱਜ ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਰਹਿਨੁਮਾਈ ਹੇਠ ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਸਬੰਧ ਵਿੱਚ ਸ਼ਿਵ ਆਡੀਟੋਰੀਅਮ ਬਟਾਲਾ ਵਿਖੇ ਇੱਕ ਮੀਟਿੰਗ ਹੋਈ ਜਿਸ ਵਿੱਚ ਸ੍ਰ ਸੁਖਦੀਪ ਸਿੰਘ ਤੇਜਾ ਜੀ ਡਿਪਟੀ ਕਮਿਸ਼ਨਰ ਸਾਹਿਬ ਜਨਾਬ ਮੁਹੰਮਦ ਇਸ਼ਫਾਕ ਜੀ ਐਸਡੀਐਮ ਕਮ ਕਮਿਸ਼ਨਰ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਬਟਾਲਾ ਕਾਂਗਰਸ ਪ੍ਰਧਾਨ ਸਵਰਨ ਮੁੱਢ ਜੀ P W D ਡਿਪਾਰਟਮੈਂਟ ਦੇ ਐਕਸੀਅਨ ਤੇ ਐਸਡੀਓ ਸਾਹਿਬਾਨ ਤੇ ਨਗਰ ਨਿਗਮ ਬਟਾਲਾ ਦੇ ਅਧਿਕਾਰੀ ਸਾਹਿਬਾਨ ਮੌਜ਼ੂਦ ਰਹੇ ਬਾਜਵਾ ਸਾਹਿਬ ਨੇ ਬਟਾਲਾ ਸ਼ਹਿਰ ਦੇ ਵਿਕਾਸ ਸਕੂਲ ਵਿੱਚ ਤੇਜ਼ੀ ਲਿਆਉਣ ਤੇ ਨਵੇਂ ਪ੍ਰਾਜੈਕਟਾਂ ਸਬੰਧ ਵਿੱਚ ਉੱਚ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ

Address

Pannu And Goraya Finance
Batala
143505

Website

Alerts

Be the first to know and let us send you an email when Batala property and car sale purchase posts news and promotions. Your email address will not be used for any other purpose, and you can unsubscribe at any time.

Share