26/05/2025
ਗੋਇੰਦਵਾਲ ਨਗਰ ਵਸਾਉਣਾ
ਚੌਧਰੀ ਗੋਇੰਦੇ ਕੋਲ ਬਿਆਸ ਦਰਿਆ ਦੇ ਕੰਢੇ 'ਤੇ ਕਾਫ਼ੀ ਜ਼ਮੀਨ ਸੀ।
ਜ਼ਮੀਨ ਦਰਿਆ ਦੇ ਕੰਢੇ ਅਤੇ ਮੁੱਖ ਮਾਰਗ 'ਤੇ ਹੋਣ ਕਰਕੇ ਉਹ ਉੱਥੇ ਨਗਰ ਵਸਾਉਣਾ ਚਾਹੁੰਦਾ ਸੀ। ਪਰ ਉਸ ਦੇ ਇਸ ਕੰਮ ਵਿੱਚ ਵਾਰ-ਵਾਰ ਵਿਘਨ ਪੈ ਰਹੇ ਸਨ। ਉਹ ਸ਼ਾਮ ਨੂੰ ਕੁਝ ਘਰ ਉਸਾਰ ਕੇ ਜਾਂਦਾ ਤੇ ਸਵੇਰੇ ਆ ਕੇ ਦੇਖਦਾ। ਤਾਂ ਉਹ ਢੱਠੇ ਹੁੰਦੇ ਸਨ। ਲੋਕ ਕਹਿਣ ਲੱਗ ਪਏ ਕਿ ਇੱਥੇ ਭੂਤ-ਪ੍ਰੇਤ ਰਹਿੰਦੇ ਹਨ ਇਹ ਕੰਮ ਭੂਤ-ਪ੍ਰੇਤਾਂ ਦਾ ਹੈ। ਲੋਕਾਂ ਨੇ ਗੋਇੰਦੇ ਨੂੰ ਕਿਹਾ, ''ਜੇ ਤੂੰ ਸ੍ਰੀ ਗੁਰੂ ਅੰਗਦ ਦੇਵ ਜੀ ਕੋਲ ਜਾ ਕੇ ਉਹਨਾਂ ਦੀ ਅਸੀਸ ਲਵੇਂ ਤਾਂ ਸਭ ਠੀਕ ਹੋ ਜਾਵੇਗਾ।'' ਗੋਇੰਦਾ ਗੁਰੂ ਚਰਨਾਂ ਵਿੱਚ ਆ ਹਾਜ਼ਰ ਹੋਇਆ ਤੇ ਆਪਣੀ ਸਾਰੀ ਵਿਥਿਆ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੁਣਾਈ। ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਜਾ ਕੇ ਨਗਰ ਵਸਾਉਣ ਲਈ ਕਿਹਾ। ਪਰਉਹਨਾਂ ਨੇ ਇਸ ਡਰ ਵੱਸ ਇਨਕਾਰ ਕਰ ਦਿੱਤਾ ਕਿ ਕਿਤੇ ਸਾਡੇ ਜਾਣ ਤੋਂ ਮਗਰੋਂ ਗੁਰੂ-ਘਰ ਦਾ ਪ੍ਰਬੰਧ ਕੋਈ ਹੋਰ ਨਾ ਸਾਂਭ ਲਵੇ ਤੇ ਗੁਰੂ-ਪਿਤਾ ਜੀ। ਉਸ ਨੂੰ ਗੁਰਗੱਦੀ ਨਾ ਦੇ ਦੇਣ।