Punjab State Power Corporation Limited

Punjab State Power Corporation Limited PSPCL is Electricity Generating & Distribution Company of The Government of Punjab State in India

01/12/2025
01/12/2025

30/11/2025

⁉️ *ਜਰੂਰੀ ਸੂਚਨਾ* ‼

*ਸਮੂਹ ਜ਼ਿਮੀਂਦਾਰਾਂ ਭਰਾਵਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਬ-ਡਵੀਜ਼ਨ ਸਰੀਂਹ ਅਧੀਨ ਪੈਂਦੇ ਏਰੀਏ ਵਿੱਚ ਰਾਤ ਸਮੇਂ ਖੇਤੀਬਾੜੀ ਵਾਲੇ ਟਰਾਂਸਫਾਰਮਰਾਂ ਦੇ ਕੁਆਇਲ,ਰਾਡਾਂ,ਤੇਲ ਅਤੇ ਹੋਰ ਸਾਮਾਨ ਚੋਰੀ ਹੋਣ ਦੀਆਂ ਵਾਰਦਾਤਾਂ ਵੱਡੇ ਪੱਧਰ ਵਾਪਰ ਰਹੀਆਂ ਹਨ। ਜਿਸ ਕਾਰਣ ਪਾਵਰਕੌਮ ਦਾ ਵੱਡੇ ਪੱਧਰ ਤੇ ਵਿਤੀ ਨੁਕਸਾਨ ਅਤੇ ਕਿਸਾਨਾਂ ਦੀਆ ਫਸਲਾਂ ਦਾ ਨੁਕਸਾਨ ਹੋ ਰਿਹਾ। ਜਿਹੜੇ ਟਫ ਚੋਰੀ ਹੋਣ ਤੋ ਬਾਅਦ ਨਵੇਂ ਰੱਖੇ ਗਏ ਹਨ,ਉਨਾ ਨੂੰ ਵੈਲਡਿੰਗ ਕਰਵਾਇਆ ਜਾਵੇ,ਬਾਕੀ ਜਿਹੜੇ ਵੈਲਡਿੰਗ ਹੋਣ ਤੋ ਰਹਿੰਦੇ ਹਨ,ਆਪਣਾ-2 ਫਰਜ ਸਮਝਦੇ ਹੋਏ ਉਨ੍ਹਾਂ ਟਰਾਂਸਫਰਮਰਾਂ ਨੂੰ ਵੀ ਵੈਲਡਿੰਗ ਕਰਵਾ ਦਿਤਾ ਜਾਵੇ! ਜਿਹੜੇ ਟਫ ਚੋਰੀ ਹੋਣ ਤੋ ਬਾਅਦ ਦੋ ਚਾਰ ਦਿੰਨਾ ਬਾਅਦ ਚੋਰੀ ਹੋਏ ਹਨ,ਉਸ ਪ੍ਰਤੀ ਉਸ ਖਪਤਕਾਰ ਕਿਸਾਨ ਦੀ ਅਣਗਹਿਲੀ ਕਿਹਾ ਜਾ ਸਕਦਾ ਹੈ,ਅਗਰ ਉਸ ਟਫ ਨੂੰ ਵੈਲਡਿੰਗ ਨਹੀਂ ਕਰਵਾਈ ਹੋਵੇਗੀ??? ਇਸ ਤਰਾਂ ਦੀਆਂ ਅਣਗਿਹਲੀ ਵਾਲੀਆਂ ਵਾਰਦਾਤਾਂ ਪ੍ਰਤੀ ਪਾਵਰਕਾਮ ਪ੍ਰਸਾਸਨ ਅਤੇ ਪੁਲਿਸ ਪ੍ਰਸਾਸਨ ਨੇ ਹੁਣ ਸਖਤ ਰੁੱਖ ਅਪਣਾਇਆ ਹੋਇਆ ਹੈ!

ਜਿਹੜੇ ਟਫ ਚੋਰੀ ਹੁੰਦੇ ਹਨ,ਇਹ ਨਹੀਂ ਸੋਚਣਾ ਚਾਹੀਦਾ ਕੇ ਮਹਿਕਮੇ ਦਾ ਨੁਕਸਾਨ ਹੋਇਆ ਹੈ,ਅਸਲ ਵਿਚ ਪਬਲਿਕ ਦਾ ਹੀ ਨੁਕਸਾਨ ਹੈ! ਸਰਕਾਰੀ ਪ੍ਰਪਾਰਟੀ ਜੋ ਕਿ ਇਕ ਤਰਾ ਨਾਲ ਪਬਲਿਕ ਪ੍ਰਪਾਰਟੀ ਹੁੰਦੀ ਹੈ,ਹਰ ਇਕ ਜਾਣੇ ਦਾ ਮੁੱਢਲਾ ਫਰਜ ਬਣਦਾ ਹੈ ਕਿ ਉਸਨੂੰ ਆਪਣੀ ਪ੍ਰਪਾਰਟੀ ਸਮਝਕੇ ਦੇਖ ਰੇਖ ਅਤੇ ਸੰਭਾਲ ਕਰੇ,ਪਰੰਤੂ ਦੁੱਖ ਦੀ ਗੱਲ ਇਹੀ ਹੈ ਕਿ ਆਪਾਂ ਬਾਹਰਲੇ ਦੇਸਾਂ ਦੀ ਤਰਜ ਤੇ ਸਰਕਾਰੀ ਮਹਿਕਮਿਆ ਦੀ ਪ੍ਰਪਾਰਟੀ,ਚਾਹੇ ਕੋਈ ਸਰਕਾਰੀ ਵਿਭਾਗ ਹੋਵੇ,ਉਸ ਪ੍ਰਪਾਰਟੀ ਜਾਂ ਸਮੁੱਚੇ ਸਿਸਟਮ ਨੂੰ ਆਪਣੀ ਨਿੱਜੀ ਪ੍ਰਪਾਰਟੀ ਵਾਗਂ ਆਪਣੀ ਪ੍ਰਪਾਰਟੀ ਨਹੀ ਸਮਝਦੇ! ਇਹ ਸੋਚ ਆਪਾਂ ਨੂੰ ਬਦਲਣ ਦੀ ਲੋੜ ਹੈ! ਇਸੇ ਨਾਲ ਦੇਸ ਦੀ ਤਰੱਕੀ ਅਤੇ ਵਿਕਾਸ ਸੰਭਵ ਹੈ ਅਤੇ ਸਮੁੰਚਾ ਢਾਚਾਂ ਸੇਫ ਰਹਿ ਸਕਦਾ ਹੈ! ਇਸੇ ਢਿੱਲ ਦਾ ਫਾਇਦਾ ਦੁੱਕੀ ਤਿੱਕੀ ਦੇ ਬੰਦੇ,ਨਸੇੜੀ ਚੋਰ ਫਾਇਦਾ ਚੁੱਕ ਰਹੇ ਹਨ! ਇਹੋ ਜਿਹੀਆਂ ਵਾਰਦਾਤਾਂ ਨੂੰ ਰੋਕਣਾ ਇਕਲੇ ਮਹਿਕਮੇ ਦੇ ਵੱਸ ਦੀ ਗੱਲ ਨਹੀਂ??? ਪਿੰਡਾਂ ਦੀਆ ਪੰਚਾਇਤਾਂ ਅਤੇ ਮੋਹਤਵਰ ਵੀਰਾਂ ਦਾ ਵੀ ਫਰਜ ਬਣਦਾ ਹੈ ਕਿ ਪਾਵਰਕੌਮ ਨੂੰ ਸਹਿਯੋਗ ਦਿੰਦੇ ਹੋਏ,ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਿੰਡ ਪੱਧਰ ਤੇ ਅਜਿਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਸਬੰਧਤ ਪੁਲਿਸ ਥਾਣੇ ਨੂੰ ਰਾਤ ਸਮੇਂ ਗਸ਼ਤ ਕਰਨ ਲਈ ਆਖਿਆ ਜਾਵੇ। ਜਿਸ ਨਾਲ ਪਾਵਰਕੌਮ ਦੇ ਹੋ ਰਹੇ ਵਿਤੀ ਨੁਕਸਾਨ ਅਤੇ ਫ਼ਸਲਾਂ ਦੇ ਹੋ ਰਹੇ ਨੁਕਸਾਨ ਤੋ ਬਚਾਅ ਹੋ ਸਕੇ।

ਅਗਰ ਕਿਸੇ ਕਿਸਾਨ ਵੀਰ ਦੇ ਖੇਤਾਂ ਵਿਚ ਜਾਂ ਆਲੇ ਦੁਆਲੇ ਦਿਨ ਸਮੇਂ ਸ਼ੱਕੀ ਕਿਸਮ ਦੇ ਬੰਦੇ ਨਜਰ ਪੈਦੇ ਹਨ,ਤਾਂ ਸੁਚੇਤ ਰਿਹਾ ਜਾਵੇ,ਉਨਾ ਦੀ ਪੁੱਛ ਪੜਤਾਲ ਕੀਤੀ ਜਾਵੇ! ਇਹੋ ਜਿਹੇ ਸੱਕੀ ਅਨਸਰਾਂ ਬਾਰੇ ਤੁਰੰਤ ਸਬੰਧਤ ਪੁਲਸ ਥਾਣੇ ਅਤੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਜਾਵੇ।

ਜਿਹੜੇ ਟਰਾਂਸਫਾਰਮਰ ਪਿੰਡ ਸਰੀਂਹ ਅਤੇ ਪਿੰਡ ਬੂਲ ਦੇ ਚੋਰੀ ਹੋਏ ਹਨ,ਇੰਨਾ ਨੂੰ ਚੋਰੀ ਕਰਨ ਵਾਲੇ ਅਨਸਰਾਂ ਨੂੰ ਟਰੇਸ ਕਰਨ ਲਈ,ਪਿੰਡਾ ਵਿੱਚ ਕਈ ਥਾਵਾਂ ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਉਸ ਰਾਤ ਦੀ ਫੁਟੇਜ ਕਈ ਐਂਗਲਾਂ ਤੋਂ ਵਾਚ ਕੀਤੀ ਜਾ ਰਹੀ ਹੈ! ਇਸੇ ਤਰਾਂ ਕਿਸੇ ਫੈਕਟਰੀ ਜਾਂ ਕਿਸੇ ਪਿੰਡ ਤੋਂ ਟਫ ਚੋਰੀ ਹੋਣ ਦੀ ਵਾਰਦਾਤ ਹੁੰਦੀ ਹੈ ਤਾਂ ਜਿਵੇਂ ਸਾਰੇ ਰਸਤਿਆਂ ਦੇ ਘਰਾਂ ਤੇ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਹਨ,ਸਾਂਝੇ ਤੌਰ ਤੇ ਕੈਮਰਿਆਂ ਦੀ ਛਾਣਬੀਣ ਕੀਤੀ ਜਾਵੇ ਤਾਂ ਚੋਰ ਆਰਾਮ ਨਾਲ ਫੜੇ ਜਾ ਸਕਦੇ ਹਨ, ਜਿਸ ਨਾਲ ਟਫ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪੈ ਸਕਦੀ ਹੈ,,,,,,

ਅਗਰ ਚੋਰ ਗ੍ਰੋਹ ਜਿਹੜੇ ਟਫ ਵਿਚੋਂ ਕੁਆਇਲ ਜਾਂ ਤੇਲ ਕੱਢਕੇ ਜਿਥੇ ਵੇਚਦੇ ਹਨ,ਉਹ ਫੜੇ ਜਾਣ ਤਾਂ ਅਗਾਂਹ ਉਹ ਕਬਾੜੀਏ ਜਾਂ ਟਫ ਰਿਪੇਅਰ ਵਰਕਸਾਪਾਂ ਵਾਲੇ ਕਾਬੂ ਆ ਸਕਦੇ ਹਨ! ਚੋਰ ਐਲਮੂਨੀਅਮ ਦੇ ਕੁਆਇਲ,ਤੇਲ ਜਾਂ ਕਾਪਰ ਦੀਆ ਰਾਡਾਂ,ਅਗਾਹ ਤਿੰਨ ਚਾਰ ਹਜਾਰ ਦੀਆ ਵੇਚਦੇ ਹੋਣਗੇ,ਪਰੰਤ ਬਿਜਲੀ ਵਿਭਾਗ ਦੇ ਇਕ ਟਫ ਦੀ ਕੀਮਤ ਡੇਢ ਤੋ ਦੋ ਲੱਖ ਰੁਪਏ ਹੈ,ਮਤਲਬ ਕੇ ਮਹਿਕਮੇ ਦਾ ਇਕ ਟਫ ਚੋਰੀ ਹੋਣ ਨਾਲ ਡੇਢ ਦੋ ਲੱਖ ਰੁਪਏ ਦਾ ਨੁਕਸਾਨ ਹੋ ਜਾਦਾਂ ਹੈ,ਕਿਸਾਨਾਂ ਦੀਆ ਫਸਲਾ ਦਾ ਨੁਕਸਾਨ ਵੱਖਰਾ ਹੈ! ਅੰਦਾਜਾ ਲਗਾਇਆ ਜਾਵੇ ਤਾਂ ਸਮੁਚੇ ਪੰਜਾਬ ਵਿਚ ਟਫ ਚੋਰੀ ਹੋਣ ਦੀਆ ਕਿੰਨੀਆਂ ਵਾਰਦਾਤਾ ਰੋਜਾਨਾ ਰਾਤ ਨੂੰ ਹੁੰਦੀਆਂ ਹੋਣਗੀਆਂ,ਜਿਸ ਨਾਲ ਰੋਜਾਨਾ ਪਾਵਰਕੌਮ ਨੂੰ ਕਰੋੜਾਂ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ???

ਧੰਨਵਾਦ ਸਹਿਤ,,,,,,

✍️Tarlochan.S.Badesha P. S.P.C.L

30/05/2025

⚡⚡ *UPS ਸ਼ਬਦ ਦਾ ਮਤਲਬ ਹੈ (uncripted Pattern Supply) ਮਤਲਬ ਕੇ 24 ਘੰਟੇ ਸਪਲਾਈ,,** ???

ਤਕਰੀਬਨ ਦਸ-ਪੰਦਰਾਂ ਸਾਲ ਪਹਿਲਾਂ 24 ਘੰਟੇ ਸਪਲਾਈ ਲਾਈਨਾਂ ਨਾਲ ਜੋੜੇ ਗਏ ਪੰਜਾਬ ਦੇ ਸਾਰੇ ਪਿੰਡਾਂ ਨੂੰ 24 ਘੰਟੇ (UPS ) ਅਰਬਨ ਪੈਟਰਨ ਤੇ ਸਪਲਾਈ ਮਿਲਦੀ ਸੀ। ਹੌਲੀ-੨ ਲੋਡ ਵੱਧਣ ਕਾਰਨ,24 ਘੰਟੇ ਯੂਪੀਐਸ ਫੀਡਰਾਂ ਨੂੰ ਦੋ ਕੈਟਾਗਰੀਆਂ ਵਿਚ ਵੰਡ ਦਿੱਤਾ ਗਿਆ,,Category-1 & Category Three wire,,,,24 ਘੰਟੇ ਚੱਲ ਰਹੇ ਯੂਪੀਐਸ ਫੀਡਰਾਂ ਨੂੰ ਕਾਗਜ਼ੀ ਤੌਰ ਤੇ ਕੈਟਾਗਰੀ-3 wire ਵਾਲੇ ਫੀਡਰ ਵਿਚ ਬਦਲ ਦਿੱਤਾ???

ਇਸ ਵਾਰ ਅਜੇ ਜ਼ਿਆਦਾ ਗਰਮੀ ਵੀ ਨਹੀਂ ਪੈਣ ਲੱਗੀ,,,ਲੰਮੇ-2 ਪਾਵਰ ਕੱਟ ਲੱਗਣ ਦਾ ਕਾਰਨ ਹੋ ਸਕਦਾ ਹੈ ਕਿ ਕਿਸੇ ਥਰਮਲ ਪਲਾਂਟ ਬਗੈਰਾ ਦੇ ਯੂਨਿਟ ਬੰਦ ਹੋ ਗਏ ਹੋਣ,ਕਿਸੇ ਛੋਟੇ-ਵੱਡੇ ਗਰਿਡ ਤੇ ਤਕਨੀਕੀ ਨੁਕਸ ਪੈ ਗਿਆ ਹੋਵੇ???

ਇਹੋ ਜਿਹੀ ਨਾਜ਼ੁਕ ਸਥਿਤੀ ਆਉਣ ਤੇ ਪਾਵਰਕੌਮ ਮੈਨੇਜਮੈਂਟ,ਪੀਸੀ ਕੰਟਰੋਲ ਰੂਮ ਮੈਨੈਜਮੈਟ ਜਾਂ ਗਰਿੱਡਾਂ ਵਾਲਿਆ ਨੂੰ ਸੁਝਾਅ ਹੈ ਕਿ ਜ਼ਿਆਦਾ ਲੰਮੇ ਸਮੇਂ ਦਾ ਕੱਟ ਇਕੱਲੇ ਘਰੇਲੂ ਯੂਪੀਐਸ Three Wire ਫੀਡਰਾਂ ਤੇ ਹੀ ਨਾ ਲਗਵਾਉਣ?? Ups ਕੈਟਾਗਰੀ C-1 ਵਾਲੇ ਫੀਡਰ ਵੀ ਸਹਿਰੀ/ਘਰੇਲੂ ਸਪਲਾਈ ਵਾਲੇ ਹੀ ਫੀਡਰ ਹਨ,ਉਨ੍ਹਾਂ ਫੀਡਰਾਂ ਜਾਂ ਇੰਡਸਟਰੀਅਲ ਫੀਡਰਾਂ C-2 ਤੇ ਵੀ ਕੱਟ ਲਗਵਾਉਣ,,,,ਇਸ ਵਾਸਤੇ ਰੇਸ਼ੋ ਸੈਟ ਕਰ ਲਈ ਜਾਵੇ,ਮੰਨ ਲਵੋ ਅਗਰ ਥ੍ਰੀ ਵਾਇਰ ਫੀਡਰਾਂ ਤੇ 4-5 ਘੰਟੇ ਜਾਂ ਇਸਤੋਂ ਵੱਧ ਸਮੇਂ ਦਾ ਕੱਟ ਲਾਉਣਾ ਪੈਂਦਾ ਹੈ ਤਾਂ ਉਨ੍ਹਾਂ ਘੰਟਿਆਂ ਵਿਚੋਂ ਦੋ ਢਾਈ ਘੰਟੇ ਦਾ ਕੱਟ ਘਰੇਲੂ ਯੂਪੀਐਸ C-1 ਫੀਡਰਾਂ ਤੇ,ਡੇਢ ਘੰਟੇ ਦਾ ਕੱਟ ਇੰਡਸਟੀਅਲ ਫੀਡਰਾਂ ਤੇ ਲਗਵਾਉਣ ਚਾਹੀਦਾ ਹੈ। ਅਜਿਹਾ ਕਰਨ ਨਾਲ ਪੰਜਾਬ ਦੇ ਸਮੁੱਚੇ ਖਪਤਕਾਰਾਂ ਨੂੰ Balance ਬਣਾਕੇ ਸਪਲਾਈ ਪ੍ਰਦਾਨ ਕੀਤੀ ਜਾ ਸਕਦੀ ਹੈ।
ਇਸ ਤਰਾਂ ਦਿਨ ਰਾਤ ਇਕੱਲੇ ਪੇਂਡੂ ਘਰੇਲੂ Ups-3 Wire ਫੀਡਰਾਂ ਤੇ ਕੱਟ ਲਗਾ-2 ਕੇ ਪਿੰਡਾਂ/ਕਸਬਿਆਂ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਵਾਜਿਬ ਨਹੀ ਜਾਪਦਾ,,,ਇਕ ਤਰਾਂ ਬੇਇਨਸਾਫ਼ੀ ਹੀ ਕਹੀ ਜਾ ਸਕਦੀ ਹੈ। ਬਿਜਲੀ ਸਪਲਾਈ ਪੱਖੋਂ ਇਹੋ ਜਿਹਾ ਪੱਖਪਾਤ ਕਰਨ ਨਾਲ ਪਿੰਡਾਂ ਦੇ ਲੋਕਾਂ ਦੇ ਮਨਾਂ ਵਿਚ ਇਹ ਭਾਵਨਾ ਜਾ ਰਹੀ ਹੈ ਕਿ ਬਿਜਲੀ ਸਪਲਾਈ ਪੱਖੋਂ ਰੂਰਲ ਪਿੰਡਾਂ/ਕਸਬਿਆਂ ਦੇ ਵਸਿੰਦਿਆ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾ ਰਿਹਾ ਹੈ ?? ਅਜਿਹਾ ਹੋਣ ਨਾਲ ਬਿਜਲੀ ਵਿਭਾਗ ਦੇ ਨਾਲ-੨ ਸਰਕਾਰ ਦਾ ਵੀ ਅਕਸ਼ ਖਰਾਬ ਹੁੰਦਾ ਹੈ। ਲੋਕਾਂ ਦੀ ਬਿਜਲੀ ਤੇ ਨਿਰਭਰਤਾ ਇੰਨੀ ਵਧ ਗਈ ਹੈ ਕਿ ਇੰਨਵਰਟਰ ਵੀ ਕਿੰਨਾ ਕੁ ਸਮਾਂ ਕੱਢ ਸਕਦਾ ਹੈ,ਅਮੀਰ ਬੰਦਾ ਤਾਂ ਜਨਰੇਟਰ ਨਾਲ ਸਾਰ ਲੈਂਦਾ ਹੈ। ਜਨਰੇਟਰ ਅਤੇ ਉਸਦਾ ਤੇਲ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੈ। ਮੰਨਿਆ ਕੇ ਬੰਦੇ ਤੇ ਔਰਤਾਂ ਵੀ ਬਿਜਲੀ ਬਗੈਰ ਔਖਾ ਸੌਖਾ ਸਾਰ ਸਕਦੇ ਹਨ,ਪ੍ਰੰਤੂ ਨਿੱਕੇ-੨ ਅਤੇ ਬਜ਼ੁਰਗ ਜਾਂ ਮੰਜੇ ਤੇ ਬੀਮਾਰ ਪਿਆ ਇਨਸਾਨ ਕਿਵੇਂ ਸਾਰ ਸਕਦਾ ਹੈ, ਤੁਸੀਂ ਆਪ ਅੰਦਾਜ਼ਾ ਲਾ ਲਵੋ ਉਨ੍ਹਾਂ ਦਾ ਕੀ ਹਾਲ ਹੁੰਦਾ ਹੋਵੇਗਾ ???
ਲੋਡ ਜ਼ਿਆਦਾ ਵਧਣ ਨਾਲ ਵੱਡੇ-੨ ਮਾਲਜ਼ ਅਤੇ ਅਦਾਰਿਆਂ ਤੇ ਵੀ ਐਮਰਜੈਂਸੀ ਹਾਲਾਤਾਂ ਵਿੱਚ ਪਿਛਲੀਆਂ ਸਰਕਾਰਾਂ ਵਾਂਗ ਰੈਗੂਲੇਟਰੀ ਕਮਿਸ਼ਨ ਦੇ ਰੂਲਾਂ ਅਨੁਸਾਰ ਕੁਝ ਘੰਟਿਆਂ ਦੀਆਂ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ। ਪੰਜਾਬ ਵਿੱਚ ਇਹੋ ਜਿਹੇ ਵੱਡੇ ਮਾਲਜ਼ ਤੇ Multiple complex ਬਣ ਚੁਕੇ ਹਨ। ਉਨ੍ਹਾਂ ਵਿਚੋਂ ਕੁਝ ਇਹੋ ਮਾਲਜ਼ ਜਾਂ ਮਲਟੀ ਕੰਪਲੈਕਸ ਇਹੋ ਜਿਹੇ ਹਨ,ਜਿੰਨਾ ਦੀ ਇਕਲੇ-੨ ਦੀ ਬਿਜਲੀ ਖਪਤ ਤਿੰਨ-੨ ਚਾਰ-੨ ਪਿੰਡਾਂ ਜਿੰਨੀ ਹੈ। ਇਸ ਸਭ ਕਾਸੇ ਤੇ ਗੌਰ ਕਰਕੇ ਅਮਲ ਕਰਨ ਦੀ ਲੋੜ ਹੈ।

ਧੰਨਵਾਦ ਸਹਿਤ,,,
☄️Humanity Jindabad

26/05/2025

‼️ਪੰਜਾਬ ਵਿੱਚ ਬਿਜਲੀ ਕਰਮਚਾਰੀਆਂ ਦੀਆਂ ਕੀਮਤੀ ਜਾਨਾਂ ਰੋਜ਼ਾਨਾ ਕਿੰਨਾ ਕਾਰਣਾਂ ਕਰਕੇ ਅਜਾਈਂ ਜਾ ਰਹੀਆਂ ਹਨ,ਹੋਰ ਕਾਰਣਾਂ ਦੇ ਨਾਲ-2,ਇਹ ਕਾਰਣ ਵੀ ਹਨ ???

ਸੰਨ ੧੯੬੫ ਵਿਚ ਬਿਜਲੀ ਬੋਰਡ ਚ ਕਿਸੇ ਵੀ ਦਫ਼ਤਰ ਲਈ ਜੋ load ਅਤੇ ਏਰੀਏ ਦੀ ਜਰੂਰਤ ਨੂੰ ਧਿਆਨ ਵਿਚ ਰਖਦੇ ਹੋਏ Staffing norms ਅਤੇ ਕੰਮ ਕਰਨ ਦੇ ਤਰੀਕੇ ਹੁੰਦੇ ਸਨ,,ਸਮਾ ਬੀਤਣ ਦੇ ਨਾਲ ਨਾਲ load ਤਾਂ ੫੦੦ ਗੁਣਾ ਵੱਧ ਗਿਆ ਹੈ ਪ੍ਰੰਤੂ ਕੰਮ ਕਰਨ ਦੇ ਜਿਆਦਾਤਰ ਤਰੀਕੇ ਓਹੀ ਬਾਬਾ ਆਦਮ ਵੇਲੇ ਦੇ ਹਨ ਜਦਕਿ ਸਟਾਫ਼ ਪਹਿਲਾ ਦੇ ਮੁਕਾਬਲੇ ਨਾ ਮਾਤਰ ਹੀ ਰਹਿ ਗਿਆ ਹੈ।

ਬਿਜਲੀ ਦੀ ਨਿਰਭਰਤਾ ਐਨੀ ਹੋ ਚੁੱਕੀ ਹੈ ਕਿ ਬਿਜਲੀ ਬੰਦ ਹੋਏ ਤੇ ਪੱਖਾ/ਏਸੀ ਰੁਕਣ ਤੋਂ ਪਹਿਲਾ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਹਨ।
ਇੰਨੇ ਘੱਟ ਸਟਾਫ਼ ਨਾਲ ਜੇਕਰ ੨੪ ਘੰਟੇ ਬਿਜਲੀ ਸਪਲਾਈ ਮੁੱਹਈਆ ਕਰਵਾਉਣੀ ਹੈ ਤਾਂ ਉਸ ਲਈ ਅਤਿ-ਆਧੁਨਿਕ ਯੰਤਰ ਖਰੀਦਣੇ ਜਰੂਰੀ ਹਨ ਜਿੰਨਾ ਨਾਲ ਚਲਦੀਆਂ ਲਾਈਨਾਂ ਉਪਰ ਖੜ ਕੇ ਕੰਮ ਕੀਤਾ ਜਾ ਸਕੇ ਤਾਂ ਜੋ ਇਸ ਤਰੀਕੇ ਨਾਲ ਹੋ ਰਹੇ ਹਾਦਸਿਆਂ ਤੋਂ ਬਚਿਆ ਜਾ ਸਕੇ ਅਤੇ ਕਿੱਸੇ ਹੋਰ ਘਰ ਦਾ ਚਿਰਾਗ ਨਾ ਬੁੱਝੇ।
ਤਕਰੀਬਨ 15-20 ਸਾਲ ਪਹਿਲਾਂ ਇਕਲੇ-2 ਜੇਈ ਅਧੀਨ ਲਾਈਨਮੈਨਾ,ਸਹਾਇਕ ਲਾਈਨਮੈਨਾਂ,ਵਰਕਚਾਰਜ ਸਮੇਤ ਡੇਲੀਵੇਜ 15-20 ਕਰਮਚਾਰੀ ਕੰਮ ਕਰਦੇ ਸਨ। ਸਾਲ 1997 ਤੋਂ ਬਾਅਦ ਭਰਤੀ ਤਕਰੀਬਨ ਬੰਦ ਹੀ ਕਰ ਦਿੱਤੀ ਗਈ ਸੀ। ਕੰਮ ਦੇ ਦਸ ਗੁਣਾ ਵਧੇ ਲੋਡ ਦੇ ਹਿਸਾਬ ਨਾਲ ਹੁਣ ਵੀ ਨਾ ਮਾਤਰ ਭਰਤੀ ਕੀਤੀ ਜਾ ਰਹੀ ਹੈ। ਵੱਖ-2 ਕੈਟਾਗਰੀਆਂ ਦੀਆ ਲੱਖਾਂ ਪੋਸਟਾਂ ਖਾਲੀ ਪਈਆਂ ਹਨ। CHB ਕਰਮਚਾਰੀਆਂ ਨੂੰ 10-12 ਹਜ਼ਾਰ ਰੁਪਏ ਤਨਖਾਹ ਦੇਕੇ ਕੰਮ ਚਲਾਇਆ ਜਾ ਰਿਹਾ ਹੈ। CHB ਕਾਮੇ ਮਹਿਕਮੇ ਰੈਗੂਲਰ ਕਰਮਚਾਰੀਆਂ ਨਾਲ ਰਲਕੇ,ਪਾਵਰਕੌਮ ਦੀ ਰੀੜ ਦੀ ਹੱਡੀ ਬਣਕੇ ਦਿਨ ਰਾਤ ਕੰਮ ਕਰ ਰਹੇ ਹਨ,ਉਹਨਾਂ ਨੂੰ ਵੀ ਘੱਟੋ ਘੱਟ 25-30 ਹਜ਼ਾਰ ਪ੍ਰਤੀ ਮਹੀਨਾ ਦੇਣੇ ਚਾਹੀਦੇ ਹਨ,ਪੱਕੇ ਕਰਨਾ ਚਾਹੀਦਾ ਹੈ,ਤਾਂ ਜ਼ੋ ਉਹਨਾਂ ਨੂੰ ਵੀ ਰੈਗੂਲਰ ਕਰਮਚਾਰੀਆਂ ਵਾਂਗ ਪੂਰੀ ਤਨਖਾਹ ਅਤੇ ਸਾਰੇ ਲਾਭ ਮਿਲ ਸਕਣ। ਦਸ ਹਜ਼ਾਰ ਰੁਪਏ ਨਾਲ ਇੰਨੀ ਮਹਿੰਗਾਈ ਵਿਚ ਪਰਿਵਾਰ ਕਿਵੇਂ ਪਾਲਿਆ ਜਾ ਸਕਦਾ ਹੈ??? ਉਹਨਾਂ ਨਾਲ ਇਹ ਸ਼ਰੇਆਮ ਧੱਕਾ ਹੋ ਰਿਹਾ ਹੈ। ਮਨੁੱਖੀ ਜੀਵਨ ਦੇ ਮੁਢਲੇ ਬੁਨਿਆਦੀ ਹੱਕਾਂ ਤੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ???

ਨਵੀਆਂ ਲਾਈਨਾਂ ਦੇ ਵੀ ਜਾਲ ਵਿਛ ਚੁੱਕੇ ਹਨ। ਇਕ-2, 11 KV ਲਾਈਨ ਦੇ ਰਸਤੇ ਵਿਚ ਆਪਸੀ ਲਾਈਨਾਂ ਦੀਆਂ ਅਨੇਕਾਂ ਕਰਾਸਿੰਗਾਂ ਜਾਂ ਡਬਲ,ਟ੍ਰਿਪਲ ਤੋਂ ਵੱਧ ਸਰਕਟ ਖਿਚੇ ਜਾ ਚੁੱਕੇ ਹਨ ਅਤੇ ਖਿੱਚੇ ਜਾ ਰਹੇ ਹਨ।
ਲਾਈਨਾਂ ਤੇ ਕੰਮ ਕਰਨ ਦੇ ਤਰੀਕੇ ਬਾਬਾ ਆਦਮ ਵੇਲੇ ਦੇ ਹਨ। ਹੋਰ ਕਾਰਣਾਂ ਦੇ ਨਾਲ-2 ਇਸੇ ਵਜ੍ਹਾ ਕਰਕੇ ਵੀ ਪੰਜਾਬ ਵਿੱਚ ਰੋਜ਼ਾਨਾ ਕਿਤੇ ਨਾ ਕਿਤੇ ਦੁਖਦਾਇਕ ਘਟਨਾਵਾਂ ਵਾਪਰ ਰਹੀਆਂ ਹਨ। ਇੰਨਾ ਨੂੰ ਠੱਲ ਪਾਉਣ ਅਤੇ ਮੁਲਾਜ਼ਮਾਂ ਦੀਆਂ ਅਜਾਈਂ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਪਾਵਰਕੌਮ ਨੂੰ ਬਾਹਰਲੇ ਦੇਸ਼ਾਂ ਦੀ ਦਰਜ ਤੇ ਸਮੇ ਦਾ ਹਾਣੀ ਬਣਾਉਣ ਦੀ ਲੋੜ ਹੈ।

ਪੰਜਾਬ ਨਾਲੋਂ ਹਰਿਆਣਾ ਵਿੱਚ ਮੁਲਾਜ਼ਮਾਂ ਨੂੰ ਲਾਈਨਾਂ ਤੇ ਕੰਮ ਕਰਨ ਲਈ ਆਧੁਨਿਕ ਸਹੂਲਤਾਂ ਮਿਲੀਆ ਹੋਈਆਂ ਹਨ। ਮੁਲਾਜ਼ਮਾਂ ਦੀ ਸੁਰੱਖਿਆ ਲਈ ਵਧੀਆ ਸੇਫਟੀ ਕਿੱਟਾਂ,ਆਧੁਨਿਕ ਯੰਤਰ ਅਤੇ ਆਧੁਨਿਕ ਮਸੀਨਰੀ ਖਰੀਦਣੀ ਬਹੁਤ ਜ਼ਰੂਰੀ ਹੈ।

✍️Er.T.S.Badesha

26/05/2025

⚡⚡ ਬਿਜਲੀ ਦੇ ਬੈਕ ਫੀਡਿੰਗ ਕਰੰਟ ਤੋਂ ਬਚਣ ਦੇ ਜ਼ਰੂਰੀ ਉਪਰਾਲੇ ਕਿਵੇਂ ਕਰਨੇ ਚਾਹੀਦੇ ਹਨ???

ਜਿਸ ਤਰ੍ਹਾਂ ਬਨੂੜ ਦੇ ਜ਼ੀਰਕਪੁਰ ਵਿੱਚ ਬਿਜਲੀ ਮੁਲਾਜ਼ਮ ਨਾਲ ਬਹੁਤ ਦੁਖਦਾਇਕ ਘਟਨਾ ਵਾਪਰੀ ਹੈ,ਉਸਦੀ ਮੌਕੇ ਤੇ ਹੀ ਮੌਤ ਹੋ ਗਈ ਸੀ,ਜਾਣਕਾਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਸ ਨੌਜਵਾਨ ਦਾ ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਸੀ,ਨੌਜਵਾਨ ਬਹੁਤ ਮਿਹਨਤੀ,ਮਿਲਣਸਾਰ ਅਤੇ ਸ਼ਰੀਫ ਸੁਭਾਅ ਦਾ ਨੌਜਵਾਨ ਕਰਮਚਾਰੀ ਸੀ।
ਵੀਡੀਓ ਵੇਖਕੇ ਪਤਾ ਲੱਗ ਰਿਹਾ ਹੈ ਕੇ,ਜਿਸ ਟਫ ਉਪਰ ਉਹ ਕਰਮਚਾਰੀ ਕੰਮ ਕਰਨ ਚੜਿਆ ਸੀ,ਉਸ ਟਰਾਂਸਫਰਮਰ ਦੀ G.O. Switch ਕੱਟੀ ਹੋਈ ਹੈ,ਲਿਖਣ ਦਾ ਮਤਲਬ ਇਹ ਕੇ ਉਸ ਕਰਮਚਾਰੀ ਜਾਂ ਉਸਦੇ ਸਾਥੀ ਕਰਮਚਾਰੀ ਨੇ ਟਫ ਦੀ ਸਵਿਚ ਪਹਿਲਾਂ ਹੀ ਕੱਟ ਦਿਤੀ ਸੀ। ਕਿਉਂਕਿ ਟਫ ਦੀ ਜੀਓ ਸਵਿੱਚ ਕੱਟਕੇ ਹੀ ਉਪਰ਼ ਕੰਮ ਕੀਤਾ ਜਾਂਦਾ ਹੈ।

ਜਾਪਦਾ ਹੈ ਕਿ ਇਹ ਘਟਨਾ ਬੈਕ ਫੀਡਿੰਗ ਕਰੰਟ ਆਉਣ ਨਾਲ ਵਾਪਰੀ ਹੈ,,ਅਕਸਰ ਹੀ ਵੇਖਿਆ ਹੈ ਕਿ ਬੈਕ ਫੀਡਿੰਗ ਕਰੰਟ ਕਿਸੇ ਘਰ ਜਾਂ ਦੁਕਾਨ ਵਿਚ ਲੱਗੇ ਜਨਰੇਟਰ ਜਾਂ ਕਿਸੇ ਹੋਰ ਲਾਈਨ,ਜਿਸਦਾ Line to Line (clearance) ਵਾਇਆ ਘੱਟ ਹੋਵੇ,ਅਜਿਹੀ ਸਥਿਤੀ ਵਿਚ ਬੈਕ ਕਰੰਟ ਕੱਟੇ ਟਰਾਂਸਫਰਮਰ ਜਾਂ ਉਸਦੀ LT Line ਵਿਚ ਆ ਜਾਂਦਾ ਹੈ,ਬੈਕ ਕਰੰਟ ਬਹੁਤ ਖਤਰਨਾਕ ਹੁੰਦਾ ਹੈ,11 KV ਜਾਣਿ ਕੇ 11 ਹਜ਼ਾਰ ਵੋਲਟ ਵਾਲੀ HT ਲਾਈਨ ਤੋਂ ਕਰੰਟ ਲੱਗਣ ਦੀ ਸੂਰਤ ਵਿੱਚ ਬਚਾਅ ਹੋ ਜਾਂਦਾ ਹੈ। ਪ੍ਰੰਤੂ ਬੈਕ ਕਰੰਟ ਲੱਗਣ ਤੇ ਬਚਣ ਦੇ ਚਾਂਸ ਨਾ ਦੇ ਬਰਾਬਰ ਹੁੰਦੇ ਹਨ। ਇਸ ਬਾਰੇ ਪਹਿਲਾਂ ਵੀ ਲਿਖਿਆ ਗਿਆ ਹੈ ਕਿ ਘਰਾਂ/ਦੁਕਾਨਾਂ ਜਾਂ ਮੋਟਰਾਂ ਤੇ ਲੱਗੇ ਜਨਰੇਟਰਾਂ ਲਈ ਬ੍ਰਾਡੈਡ ਕੰਪਨੀ ਦੇ ਆਟੋਮੈਟਿਕ ਜਾ ਮੈਨੂਅਲ ਕੱਟ ਸਵਿੱਚ ਜ਼ਰੂਰ ਲਗਾਕੇ ਰੱਖਣੇ ਚਾਹੀਦੇ ਹਨ,ਬੈਕ ਕਰੰਟ ਲੱਗਣ ਕਾਰਨ ਕਿੰਨੇ ਮੁਲਾਜ਼ਮ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ।

ਮੋਟਰਾਂ ਤੇ ਅਕਸਰ ਹੀ ਵੇਖਿਆ ਗਿਆ ਹੈ ਕਿ ਆਟੋ ਕੱਟ ਸਵਿੱਚ ਜਾਂ ਹੱਥ ਨਾਲ ਕੱਟਣ ਵਾਲਾ( Manual) ਫਿਊਜ ਯੂਨਿਟ ਲਗਾਏ ਹੀ ਨਹੀਂ ਹੁੰਦੇ,ਕੁਝ ਕਿਸਾਨ ਮੇਨ ਫਿਊਜ ਯੂਨਿਟ ਦੇ ਥੱਲੇ ਜਨਰੇਟਰ ਦੀਆਂ ਤਾਰਾਂ ਲਗਾਕੇ ਜਨਰੇਟਰ ਚਾਲੂ ਕਰ ਦਿੰਦੇ ਹਨ,ਕਾਹਲੀ ਵਿਚ ਫਿਊਜ ਯੂਨਿਟ ਤੋਂ ਗਰਿਪ (kitkat) ਵੀ ਨਹੀਂ ਕੱਢਦੇ,ਇਹ ਜੁਗਾੜੂ ਸਿਸਟਮ ਬਿਲਕੁਲ ਗ਼ਲਤ ਹੈ,ਇਸ ਨਾਲ ਪਿਛੇ ਲਾਈਨ ਵਿੱਚ ਬੈਕ ਕਰੰਟ ਜਾਂਦਾ ਹੈ।ਇਸ ਵਾਸਤੇ ਪਰਾਪਰ ਫਿਟਿੰਗ ਕਰਾਕੇ ਘਰਾਂ/ਦੁਕਾਨਾਂ ਜਾਂ ਮੋਟਰਾਂ ਤੇ ਚੰਗੀ ਕੰਪਨੀ ਦੇ ਆਟੋ-ਕੱਟ ਜਾਂ ਹੱਥ ਨਾਲ ਕੱਟਣ ਵਾਲੇ ਮੈਨੂਅਲ ਫਿਊਜ ਯੂਨਿਟ ਲਗਾਕੇ ਰੱਖਣੇ ਚਾਹੀਦੇ ਹਨ। ਘਰਾਂ ਤੇ ਦੁਕਾਨਾਂ ਵਿੱਚ ਆਟੋ-ਕੱਟ ਸਵਿੱਚ ਜ਼ਰੂਰ ਲੱਗੇ ਹੋਣੇ ਚਾਹੀਦੇ ਹਨ।

ਬਿਜਲੀ ਵਿਭਾਗ ਦੇ ਜੇਈਆ ਅਤੇ ਕਰਮਚਾਰੀਆਂ ਨੂੰ ਵੀ ਆਪਣੇ ਅਧੀਨ ਆਉਂਦੇ ਫੀਡਰਾ ਅਤੇ ਐਲ.ਟੀ. ਲਾਈਨਾਂ ਦੀ ਆਪਸੀ ਕਰਾਸਿੰਗ ਦਾ ( clearance) ਵਾਇਆ ਪਾਵਰਕੌਮ ਦੀਆਂ ਨਿਰਧਾਰਤ ਹਦਾਇਤਾਂ ਅਨੁਸਾਰ ਜ਼ਰੂਰ ਮੈਨਟੇਨ ਕਰਕੇ ਰੱਖਣਾ ਚਾਹੀਦਾ ਹੈ,ਤਾਂ ਜ਼ੋ ਕਰੰਟ ਲੱਗਣ ਨਾਲ ਕਰਮਚਾਰੀਆ ਨਾਲ ਵਾਪਰਨ ਵਾਲੀਆਂ ਇਹੋ ਜਿਹੀਆਂ ਦੁਖਦਾਇਕ ਘਟਨਾਵਾਂ ਤੋਂ ਬਚਾਅ ਹੋ ਸਕੇ!

✍️ Er.Tarlochan.S.Badesha
9915581599
9646111756

09/04/2025

⚡⚡ਪਾਵਰ ਕੱਟ ( P.C,Cut) ਕੀ ਹੁੰਦਾ,ਮਜਬੂਰਨ ਕਿਓਂ ਲਗਾਉਣਾ ਪੈਂਦਾ ਹੈ???

PC (ਪਾਵਰ-ਕੱਟ) ਪਾਵਰ ਕੰਟਰੋਲ ਰੂਮ ਪਟਿਆਲਾ ਆਫਿਸ ਵਲੋਂ ਲਾਇਆ ਜਾਂਦਾ ਹੈ,ਜਦੋਂ ਸਮੁੱਚੇ North Zone ਦੀ ਬਿਜਲੀ ਸਿਸਟਮ ਦੀ ਫ੍ਰੀਕੂਐਸੀ 50HZ ਤੋਂ ਅਚਾਨਕ ਘਟਦੀ ਵਧਦੀ ਹੈ,ਤਾਂ ਉਸਨੂੰ ਨਾਰਮਲ ( Balance) ਰੱਖਣ ਵਾਸਤੇ ਥੋੜੇ ਜਾਂ ਵੱਧ ਸਮੇਂ ਦਾ ਪਾਵਰ ਕੱਟ,, Power control Room Patiala ਵਲੋਂ ਲਗਾਇਆ ਜਾਂਦਾ ਹੈ। ਏਰੀਆ ਦੇ ਗਰਿੱਡਾਂ ਦਾ ਪਾਵਰ ਕੱਟ ਲਗਾਉਣ ਵਿਚ ਕੋਈ ਰੋਲ ਨਹੀਂ ਹੁੰਦਾ।
ਅਗਰ Frequency 50Hz ਬਰਕਰਾਰ ਨਾ ਰੱਖੀ ਜਾਵੇ ਤਾਂ ਸਾਰਾ North Zone Grid ਸਿਸਟਮ ਵੀ ਫੇਲ ਹੋ ਸਕਦਾ ਹੈ,ਜਿਸ ਕਾਰਨ ਲੰਮੇ ਸਮੇਂ ਦਾ ਬਲੈਕ ਆਊਟ ਹੋ ਸਕਦਾ। ਅਗਰ ਕਿਸੇ Ring main,s ਹਾਈਟੈਨਸਨ ਲਾਈਨ 220 KV,400 KV & 800 KV ਟਰਾਂਸਮਿਸ਼ਨ ਲਾਈਨ ਵਿੱਚ ਹੈਵੀ ਫਾਲਟ ਪੈਣ ਤੇ North Zone ਗ੍ਰਿਡ ਸਿਸਟਮ ਅਗਰ ਫੇਲ ਹੋ ਜਾਂਦਾ ਹੈ ਤਾਂ ਸਮੁੱਚੇ ਸਿਸਟਮ ਜਿਵੇਂ ਕਿ ਪਣ- ਬਿਜਲੀ ਪ੍ਰੋਜੈਕਟ ਭਾਖੜਾ ਡੈਮ ਜਾਂ ਹੋਰ ਡੈਮ ਅਤੇ ਥਰਮਲ ਪਲਾਂਟਾਂ ਅਤੇ ਗੈਸ ਪਲਾਂਟਾਂ ਬਗੈਰਾ ਨੂੰ ਦੁਬਾਰਾ (Restart ਕਰਨ) ਚਾਲੂ ਕਰਨ ਵਾਸਤੇ 24 ਤੋਂ 48 ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਜਿਸ ਤਰ੍ਹਾਂ ਤਿੰਨ ਸਾਲ ਪਹਿਲਾਂ ਹੋਇਆ ਸੀ,ਪੰਜਾਬ,ਹਰਿਆਣਾ,ਜੰਮੂ ਕਸ਼ਮੀਰ,ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿਚ ਲੰਮੇ ਸਮੇਂ ਤੱਕ ਬਲੈਕ-ਆਊਟ ਰਿਹਾ ਸੀ।

ਖੇਤੀਬਾੜੀ ਫੀਡਰਾ ਤੇ ਲੱਗਣ ਵਾਲੇ ਪਾਵਰ ਕੱਟ ਦਾ ਕੋਈ ਨਿਰਧਾਰਤ ਸਮਾਂ ਨਹੀਂ ਹੁੰਦਾ,ਖ਼ਾਸ ਕਰਕੇ ਸਡਿਊਲ ਵਿਚ ਚਲ ਰਹੇ ਖੇਤੀਬਾੜੀ ਫੀਡਰਾਂ ਤੇ ਜਦੋਂ ਲਗਾਇਆ ਜਾਂਦਾ ਹੈ। ਪਾਵਰ ਕੱਟ ਅਕਸਰ ਹੀ ਘਰੇਲੂ ਯੂਪੀਐਸ 3 Wire ਜਾਂ ਖੇਤੀਬਾੜੀ ਫੀਡਰਾਂ ਤੇ ਹੀ ਲਗਾਇਆ ਜਾਂਦਾ ਹੈ।
UPS ਦਾ ਮਤਲਬ ਹੈ, uncripted Pattern Supply,,ਮਤਲਬ ਕੇ 24 ਘੰਟੇ ਸਪਲਾਈ,,ਸੱਤ ਅੱਠ ਸਾਲ ਪਹਿਲਾਂ-2 ਇਹਨਾਂ ਫੀਡਰਾ ਨੂੰ 24 ਘੰਟੇ ਸਪਲਾਈ ਮਿਲਦੀ ਸੀ। ਲੋਡ ਵੱਧਣ ਕਾਰਨ,24 ਘੰਟੇ ਯੂਪੀਐਸ ਫੀਡਰਾ ਨੂੰ ਦੋ ਕੈਟਾਗਰੀਆਂ ਵਿਚ ਵੰਡ ਦਿੱਤਾ ਗਿਆ,,Category-1 & Category Three wire,,,,24 ਘੰਟੇ ਵਾਲੇ Ups ਫੀਡਰਾ ਨੂੰ ਕੈਟਾਗਰੀ-Three wire ਵਾਲੇ ਫੀਡਰ ਵਿਚ ਬਦਲ ਦਿੱਤਾ???
ਪਿਛਲੀ ਰਾਤ ਯੂਪੀਐਸ Three Wire ਫੀਡਰਾ ਤੇ ਲੱਗੇ ਟੁਟਵੇਂ ਕੱਟਾ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿਤੇ ਹਨ,ਹਾਲਾਂ ਕਿ ਗਰਮੀ ਦੀ ਸ਼ੁਰੂਆਤ ਹੋਈ ਹੈ, ਜ਼ਿਆਦਾ ਗਰਮੀ ਵੀ ਨਹੀਂ ਪੈਣ ਲੱਗੀ,,, ਕੱਟ ਲੱਗਣ ਦਾ ਕਾਰਨ ਹੋ ਸਕਦਾ ਹੈ ਕਿ ਕਿਸੇ ਥਰਮਲ ਪਲਾਂਟ ਬਗੈਰਾ ਦੇ ਯੂਨਿਟ ਬੰਦ ਹੋ ਗਏ ਹੋਣ, ਪ੍ਰੰਤੂ ਪਿਛਲੀ ਰਾਤ ਤੱਕ ਇਸ ਬਾਰੇ ਸਾਡੇ ਕੋਲ ਕੋਈ Intimation ਨਹੀਂ ਪਹੁੰਚੀ ਸੀ,,,,ਇਹੋ ਜਿਹੀ ਨਾਜ਼ੁਕ ਸਥਿਤੀ ਆਉਣ ਤੇ ਪੀਸੀ ਕੰਟਰੋਲ ਰੂਮ ਮੈਨੈਜਮੈਟ ਨੂੰ ਸੁਝਾਅ ਹੈ ਕਿ ਜ਼ਿਆਦਾ ਲੰਮੇ ਸਮੇਂ ਦਾ ਕੱਟ ਇਕੱਲੇ ਘਰੇਲੂ ਯੂਪੀਐਸ Three Wire ਫੀਡਰਾਂ ਤੇ ਹੀ ਨਾ ਲਗਵਾਉਣ?? Ups ਕੈਟਾਗਰੀ C-1 ਵਾਲੇ ਫੀਡਰ ਵੀ ਘਰੇਲੂ ਸਪਲਾਈ ਵਾਲੇ ਹੀ ਫੀਡਰ ਹਨ,ਉਨ੍ਹਾਂ ਫੀਡਰਾਂ ਜਾਂ ਇੰਡਸਟਰੀਅਲ ਫੀਡਰਾਂ C-2 ਤੇ ਵੀ ਕੱਟ ਲਗਵਾਉਣ,,,,ਇਸ ਵਾਸਤੇ ਰੇਸ਼ੋ ਸੈਟ ਕਰ ਲਈ ਜਾਵੇ,ਅਗਰ Three Wire ਫੀਡਰਾਂ ਤੇ ਪਿਛਲੀ ਰਾਤ ਵਾਂਗ ਮੰਨ ਲਵੋ 4 ਘੰਟੇ ਜਾਂ ਵੱਧ ਸਮੇਂ ਦਾ ਕੱਟ ਲਾਉਣਾ ਪੈਂਦਾ ਹੈ ਤਾਂ ਉਨਾ ਘੰਟਿਆਂ ਵਿਚੋਂ ਦੋ ਢਾਈ ਘੰਟੇ ਦਾ ਕੱਟ ਘਰੇਲੂ ਯੂਪੀਐਸ C-1 ਫੀਡਰਾਂ ਤੇ ਡੇਢ ਘੰਟੇ ਦਾ ਕੱਟ ਇੰਡਸਟੀਅਲ ਫੀਡਰਾਂ ਤੇ ਲਗਵਾਉਣ। ਅਜਿਹਾ ਕਰਨ ਨਾਲ ਸਮੁੱਚੇ ਖਪਤਕਾਰਾਂ ਨੂੰ Balance ਬਣਾਕੇ ਸਪਲਾਈ ਪ੍ਰਦਾਨ ਕੀਤੀ ਜਾ ਸਕਦੀ ਹੈ,ਇਸ ਤਰਾਂ ਇਕੱਲੇ ਘਰੇਲੂ Ups-3 Wire ਫੀਡਰਾਂ ਵਾਲੇ ਪਿੰਡਾਂ/ਕਸਬਿਆਂ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਠੀਕ ਨਹੀਂ ਜਾਪਦਾ,,,, ਅਜਿਹਾ ਪੱਖਪਾਤ ਕਰਨ ਨਾਲ ਲੋਕਾਂ ਦੇ ਮਨਾਂ ਵਿਚ ਇਹ ਭਾਵਨਾ ਜਾਂਦੀ ਹੈ ਕਿ ਬਿਜਲੀ ਸਪਲਾਈ ਪੱਖੋਂ ਰੂਰਲ ਪਿੰਡਾਂ/ਕਸਬਿਆਂ ਦੇ ਵਸਿੰਦਿਆ ਨੂੰ ਦੂਜੇ ਦਰਜੇ ਦੇ ਨਾਗਰਿਕ ਸਮਝਿਆ ਜਾ ਰਿਹਾ ਹੈ,,,,,
✍️ Tarochan Singh Badesha
9915581599

09/04/2025

📲 *ਕਿਸਾਨ ਭਰਾਵਾਂ ਨੂੰ ਪੱਕੀ ਕਣਕ ਦੇ ਬਚਾਅ ਸਬੰਧੀ ਕੁਝ ਜਰੂਰੀ ਸੁਝਾਅ* >>👇

ਕਿਸਾਨ ਵੀਰੋ! ਕਣਕ ਲਗਭਗ ਪੱਕ ਚੁੱਕੀ ਹੈ,ਪੱਕੀ ਕਣਕ ਦੇ ਬਚਾਅ ਲਈ ਆਪਣੇ ਖੇਤਾਂ ਦੀ ਨਿਗਰਾਨੀ ਜ਼ਰੂਰ ਰੱਖੀ ਜਾਵੇ। ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ,ਕੰਟਰੋਲਰਾਂ ਅਤੇ ਲਾਈਨਾਂ ਦੇ ਜੰਪਰਾਂ ਨੇੜਿਓ ਕਣਕ ਦੀ ਕਟਾਈ ਪਹਿਲਾਂ ਹੀ ਕਰ ਲਈ ਜਾਵੇ। ਖੇਤਾਂ ਵਿੱਚ ਆਉਲੂ/ਚੁੱਬੇਚਿਆਂ ਅਤੇ ਸਪਰੇਅ ਪੰਪ ਬਗੈਰਾ ਵਿਚ ਪਾਣੀ ਭਰਕੇ ਰੱਖ ਲਿਆ ਜਾਵੇ। ਟਰੈਕਟਰਾਂ ਦੇ ਨਾਲ ਹੱਲ/ਤਵੀਆਂ ਜੋੜਕੇ ਰੱਖੀਆਂ ਜਾਣ।
ਜਿਹੜੇ ਕਿਸਾਨਾਂ ਦੀਆ ਮੋਟਰਾਂ ਤੇ ਲੇਬਰ ਰਹਿੰਦੀ ਹੈ ਜਾਂ ਖੇਤਾਂ ਦੇ ਨੇੜੇ ਭੱਠੇ ਹਨ,ਲੇਬਰ ਵਾਲਿਆਂ ਨੂੰ ਰੋਟੀ ਬਗੈਰਾ ਬਣਾਉਣ ਸਮੇਂ ਚੁੱਲੇ ਲਈ ਅੱਗ ਬਾਲਣ ਜਾਂ ਸੁੱਕੇ ਪਏ ਬਾਲਣ ਸਬੰਧੀ ਪੂਰੀ ਸਾਵਧਾਨੀ ਵਰਤਣ ਲਈ ਸਮਝਾ ਦਿੱਤਾ ਜਾਵੇ,ਬੀੜੀ ਸਿਗਰਟ ਬਗੈਰਾ ਵਰਤਣ ਵਾਲਿਆ ਨੂੰ ਸਖਤੀ ਨਾਲ ਵਰਜਿਆ ਜਾਵੇ। ਭੱਠਿਆਂ ਦੇ ਮਾਲਕਾਂ,ਮੁਨਸ਼ੀਆਂ ਅਤੇ ਲੇਬਰ ਦੇ ਠੇਕੇਦਾਰਾਂ ਵਲੋਂ ਆਪਣੇ-2 ਭੱਠੇ ਦੀ ਲੇਬਰ ਨੂੰ ਕਣਕਾਂ ਦੇ ਬਚਾਅ ਸਬੰਧੀ ਜ਼ਰੂਰੀ ਸਾਵਧਾਨੀਆਂ ਵਰਤਣ ਸਬੰਧੀ ਸਖ਼ਤ ਹਦਾਇਤਾਂ ਦੇ ਦਿੱਤੀਆਂ ਜਾਣ। ਪਿੰਡਾਂ ਦੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ ਦਾ ਮੋਬਾਈਲ ਨੰ:,ਫਾਇਰ ਬ੍ਰਿਗੇਡ,ਪੀ.ਐਸ.ਪੀ.ਸੀ.ਐਲ ਕੰਟਰੋਲ ਰੂਮ ਅਤੇ ਗਰਿਡ ਸਬ-ਸਟੇਸਨ ਦਾ ਫੋਨ ਨੰ: ਆਪਣੇ ਕੋਲ ਸੇਵ ਕਰਕੇ ਰੱਖ ਲਿਆ ਜਾਵੇ। ਕਣਕ ਦੀ ਕਟਾਈ ਦਿਨ ਸਮੇਂ ਹੀ ਕਰਵਾਈ ਜਾਵੇ।
ਅਗਲੇ ਕੁੱਝ ਦਿਨਾਂ ਦੌਰਾਨ ਕਟਾਈ ਦਾ ਕੰਮ ਸ਼ੁਰੂ ਹੋ ਜਾਵੇਗਾ। ਖੇਤਾਂ ਵਿਚ ਜਾਂ ਖੇਤਾਂ ਦੇ ਨੇੜੇ-ਤੇੜੇ ਬਿਜਲੀ ਦੇ ਟਰਾਂਸਫਾਰਮਰ ਲੱਗੇ ਹੋਏ ਹਨ,ਜਿੰਨ੍ਹਾਂ ਤੋੰ ਕਈ ਵਾਰ ਬਿਜਲੀ ਦੀ ਸਪਾਰਕਿੰਗ ਕਾਰਨ ਨਿਕਲੇ ਚੰਗਿਆੜਿਆਂ ਕਾਰਨ ਅੱਗ ਲੱਗ ਜਾਂਦੀ ਹੈ,ਜਿਸ ਨਾਲ ਕਣਕ ਦੀ ਫ਼ਸਲ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ। ਇਸ ਲਈ ਹੁਣ ਸਾਡੇ ਕੋਲ ਸਮਾਂ ਹੈ ਕਿ ਟਰਾਂਸਫਾਰਮਰ ਦੇ ਆਲੇ ਦੁਆਲਿਓਂ ਕਣਕ ਦੀ ਕਟਾਈ ਕਰਕੇ ਵੱਖਰੀ ਰੱਖ ਲਈਏ। ਅਜਿਹਾ ਕਰਨ ਨਾਲ ਟਰਾਂਸਫਾਰਮਰ ਤੋਂ ਕਿਸੇ ਕਾਰਨ ਨਿਕਲੀ ਚੰਗਿਆੜੀ ਨਾਲ ਹੋਣ ਵਾਲੇ ਨੁਕਸਾਨ ਤੋੰ ਬਚਿਆ ਜਾ ਸਕਦਾ ਹੈ। ਜਿਹੜੇ ਖੇਤਾਂ ਵਿਚ ਜਾਂ ਨੇੜੇ ਤੇੜੇ 11KV ਲਾਈਨਾਂ ਦੀਆਂ ਸਵਿਚਾਂ,ਪੋਲਾਂ ਤੇ ਜੰਪਰ ਲੱਗੇ ਹਨ,ਉਨ੍ਹਾਂ ਦੇ ਆਲੇ-ਦੁਆਲੇ ਤੋਂ ਕਣਕ ਵੀ ਵੱਢ ਲਈ ਜਾਵੇ। ਸਮੂਹ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਸ ਕੰਮ ਨੂੰ ਪਹਿਲ ਦੇ ਅਧਾਰ ਤੇ ਕਰਨ ਨੂੰ ਯਕੀਨੀ ਬਣਾਇਆ ਜਾਵੇ। ਜੇਕਰ ਕਿਸੇ ਟਰਾਂਸਫਰਮਰ,ਜੀ.ਓ,ਸਵਿੱਚ ਜਾਂ ਲਾਈਨ ਦੇ ਜੰਪਰ ਸਪਾਰਕ ਕਰਦੇ ਹੋਣ ਜਾਂ ਤਾਰਾਂ ਢਿਲੀਆਂ/ਨੀਵੀਆਂ ਹੋਣ ਤਾਂ ਸਬੰਧਤ ਉਪ-ਮੰਡਲ ਦਫ਼ਤਰ,ਗਰਿੱਡ ਸਬ-ਸਟੇਸਨ,ਕੰਟਰੋਲ ਰੂਮ ਨੰ- 9646106835 / 9646106836 / 1912 ਦਿਤੀ ਜਾਵੇ। ਬਿਜਲੀ ਦੀਆਂ ਢਿੱਲੀਆਂ ਤਾਰਾਂ/ਨੀਵੀਆਂ ਤਾਰਾਂ ਜਾਂ ਸਪਾਰਕਿੰਗ ਦੀਆ ਤਸਵੀਰਾਂ ਸਮੇਤ ਲੋਕੇਸ਼ਨ ਵਟਸਐਪ ਨੰ:-96461-06835 ਤੇ ਭੇਜੀਆਂ ਜਾਣ। ਅਗਰ ਕਿਤੇ ਕਿਸੇ ਵੀ ਕਾਰਣ ਅੱਗ ਲੱਗਣ ਦੀ ਅਜਿਹੀ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਵੀ ਸੂਚਨਾ ਦਿੱਤੀ ਜਾਵੇ ਜੀ।
ਧੰਨਵਾਦ ਸਹਿਤ,,,
✍️T.S.Badesha.P.S.P.C.L

Address

Patiala
141116

Alerts

Be the first to know and let us send you an email when Punjab State Power Corporation Limited posts news and promotions. Your email address will not be used for any other purpose, and you can unsubscribe at any time.

Contact The Business

Send a message to Punjab State Power Corporation Limited:

Share

Category